|
 |
 |
 |
|
|
Home > Communities > Punjabi Poetry > Forum > messages |
|
|
|
|
|
|
ਲਹੂ ਦੇ ਨਾਲ਼.... |
ਜੇ ਆਪਣੇ ਵੇਖਦਾ ਅੰਦਰ, ਤੇ' ਉਸਦਾ ਹਾਲ਼ ਲਿਖ਼ਦਾ ਤੂੰ ਬਹਾਨੇ ਘੜਨ ਨਾਲੋਂ ,ਜੁਰਮ ਦਾ ਇਕਬਾਲ਼ ਲਿਖ਼ਦਾ ਤੂੰ
ਅਸਰ ਉਸ ਕਰ ਹੀ ਜਾਣਾ ਸੀ' ਜੇ ਹੰਝੂਆਂ ਨਾਲ ਵੀ ਲਿਖਦਾ, ਜ਼ਰੂਰੀ ਇਹ ਨਹੀਂ ਸੀ ਕਿ' ਲਹੂ ਦੇ ਨਾਲ਼ ਲਿਖ਼ਦਾ ਤੂੰ
ਤੇਰੇ ਵਿਹੜੇ ਚ਼ ਆਂ ਜਾਦੇਂ, ਗੁਟਕਦੇ ਚਹਿਕਦੇ ਪੰਛੀ, ਜੇ ਪਿੰਜਰੇ ਦੀ ਜਗਾਂ ਤੇ ਅੰਬਰਾਂ ਦਾ ਹਾਲ਼ ਲਿਖ਼ਦਾ ਤੂੰ
ਤੇਰੇ ਸਾਹਾਂ ਚੋਂ ਸੁਣਨੀ ਸੀ, ਅਜਬ ਇਕ ਬੰਸਰੀਂ ਹਰ ਦਿਨ, ਜੇ ਉੁਲਝੇਂ ਰਿਸ਼ਤਿਆਂ ਖ਼ਾਤਿਰ ਕੋਈ ਸੁਰ-ਤਾਲ਼ ਲਿਖ਼ਦਾ ਤੂੰ
ਅਜੇ ਤੱਕ ਸਮਝ ਨਾ ਆਇਆ, ਤੇਰੀ ਇਸ ਚੁੱਪ ਦਾ ਕਾਰਨ, ਮੈਂ ਉੱਤਰ ਲੱਭ ਹੀ ਲੈਣਾ ਸੀ, ਜੇ ਕੋਈ ਸੁਆਲ਼ ਲਿਖ਼ਦਾ ਤੂੰ
ਤੇਰੇ ਉੱਚੇ ਮੀਨਾਰਾਂ ਤੋਂ ਕਿਸੇ ਭੁੱਖੇ ਨੇ ਕੀ ਲੈਣਾ, ਇਨਾਂ ਲੋਕਾਂ ਦੀ ਕਿਸਮਤ ਵਿੱਚ, ਰੋਟੀ ਦਾਲ਼ ਲਿਖ਼ਦਾ ਤੂੰ
ਇਹ ਸੋਨੇ ਤੇ ਸੁਹਾਗਾ ਹੁਣ ਯਕੀਨਨ਼ ਬਣ ਗਏ ਹੁੰਦੇ, ਵਜ਼ਨ ਤੇ ਬਹਿਰ ਦੇ ਅੰਦਰ ਜੇ ਆਪਣੇ ਖ਼ਿਆਲ ਲਿਖ਼ਦਾ ਤੂੰ
...................................................ਨਿੰਦਰ
|
|
18 Aug 2011
|
|
|
|
ਵਾਹ ਨਿੰਦਰ ਬਾਈ ਰੂਹ ਖੁਸ਼ ਹੋ ਗਈ ਪੜ ਕੇ,,,ਜੀਓ,,,
|
|
18 Aug 2011
|
|
|
|
ਤੇਰੇ ਉੱਚੇ ਮੀਨਾਰਾਂ ਤੋਂ ਕਿਸੇ ਭੁੱਖੇ ਨੇ ਕੀ ਲੈਣਾ, ਇਨਾਂ ਲੋਕਾਂ ਦੀ ਕਿਸਮਤ ਵਿੱਚ, ਰੋਟੀ ਦਾਲ਼ ਲਿਖ਼ਦਾ ਤੂੰ
ਬਹੁਤ ਹੀ ਵਧੀਆ ਨਿੰਦਰ....ਮਜ਼ਾ ਆ ਗਿਆ ਪੜ੍ਕੇ....ਸ਼ੁਕਰੀਆ share ਕਰਨ ਲਈ..!!
|
|
18 Aug 2011
|
|
|
Harjit |
ਬੁਹਤ ਵਾਦਿਯ ਲਿਖਿਯਾ ਵਾ ਬਾਈ ਜੀ
|
|
18 Aug 2011
|
|
|
|
ਤੇਰੇ ਵੇਹੜੇ 'ਚ ਆ ਜਾਂਦੇ, ਗੁਤ੍ਕਦੇ ਚਹਿਕਦੇ ਪੰਛੀ, ਜੇ ਪਿੰਜਰੇ ਦੀ ਜਗਾ, ਅੰਬਰ ਦੀ ਦਾ ਹਾਲ ਲਿਖਦਾ ਤੂੰ|
ਬੜਾ ਵਧੀਆ ਨਿੰਦਰ ਵੀਰ.......ਖੁਸ਼ ਰਹੋ.....ਤੇ ਲਿਖਦੇ ਰਹੋ
|
|
18 Aug 2011
|
|
|
|
|
|
ਇਹ ਸੋਨੇ ਤੇ ਸੁਹਾਗਾ ਹੁਣ ਯਕੀਨਨ਼ ਬਣ ਗਏ ਹੁੰਦੇ,
ਵਜ਼ਨ ਤੇ ਬਹਿਰ ਦੇ ਅੰਦਰ ਜੇ ਆਪਣੇ ਖ਼ਿਆਲ ਲਿਖ਼ਦਾ ਤੂੰ
ਇਹ ਸੋਨੇ ਤੇ ਸੁਹਾਗਾ ਹੁਣ ਯਕੀਨਨ਼ ਬਣ ਗਏ ਹੁੰਦੇ,
ਵਜ਼ਨ ਤੇ ਬਹਿਰ ਦੇ ਅੰਦਰ ਜੇ ਆਪਣੇ ਖ਼ਿਆਲ ਲਿਖ਼ਦਾ ਤੂੰ
ਬੜੇ ਝੁਜਾਰੂ ਖਿਆਲ ਬਿਆਨ ਕੀਤੇ ਨੇ ਸੋਹਣੀ ਸੋਚ ਦੇ ਮਾਲਿਕ ਹੋ ੨੨ ਜੀ
ਕਲਮ ਨੂ ਜਾਰੀ ਰਖੋ .ਕਲਮ ਦਾ ਇਨਕ਼ਲਾਬ ਲਿਆਕੇ ਹੀ ਦੰਮ ਲਵਾਂ
|
|
19 Aug 2011
|
|
|
|
bhut khoob... jeonde raho..
|
|
19 Aug 2011
|
|
|
|
kamaal aa g!!!!!! bahut khoob!!!!!!!!!!!!!
|
|
19 Aug 2011
|
|
|
|
ਨਿੰਦਰ, ਇਕ ਵਾਰ ਫਿਰ ਤੋਂ ਕਮਾਲ! ਲਿਖਦੇ ਰਹੋ, ਪਰਮਾਤਮਾ ਤੁਹਾਨੂੰ ਹੋਰ ਵੀ ਚੰਗਾ ਲਿਖਣ ਲਈ ਪ੍ਰੇਰਿਤ ਕਰਨ.
ਜੀਓ ਵੀਰ!
ਨਿੰਦਰ, ਇਕ ਵਾਰ ਫਿਰ ਤੋਂ ਕਮਾਲ! ਲਿਖਦੇ ਰਹੋ, ਪਰਮਾਤਮਾ ਤੁਹਾਨੂੰ ਹੋਰ ਵੀ ਚੰਗਾ ਲਿਖਣ ਲਈ ਪ੍ਰੇਰਿਤ ਕਰਨ.
ਜੀਓ ਵੀਰ!
|
|
19 Aug 2011
|
|
|
|
|
|
|
|
|
|
 |
 |
 |
|
|
|