ਜਿੰਮੇਵਾਰੀਆਂ ਦੇ ਬੋਝ ਥੱਲੇ ਬੈਠੇ ,,,,,,,
ਬੋਹਲ ਦੀ ਉਚਾਈ ਵੇਖਦੇ ,,,,,,
ਬਾਪੁ ਦੀ ਸੋਚ ਵੀ ਓਹੀ ਹੈ ,,,,,
ਸ਼ਾਇਦ ਕੁਝ ਕਾਲੇ ਅੱਖਰ ,,,,,,,
ਘੱਟ ਜਾਣ ,,,,,,,,,
ਕਰਮੂ ਸ਼ਾਹ ਦੀ ਵਹੀ ਤੇ ,,,,,,,
ਤੇ ਮਾਂ ,,,,,,,,,
ਅੱਜ ਵੀ ਵੇਖ ਰਹੀ ਏ ,,,,,,,,
ਪੁਰਾਣੇ ਸੂਟਾਂ ਵੱਲ ,,,,,,
ਮੇਰੀ ਅਰਧਾਂਗਨੀ ,,,,,,,
ਜਿਸਦਾ ਕੋਈ ਵੀ ਚਾਅ ,,,,,,
ਬੁੱਲਾਂ ਦਾ ਜਿੰਦਰਾ ਨਾਂ ਤੋੜ ਸਕਿਆ ,,,,,,
ਤੇ ਮੈਂ ,,,,,,,
ਆਪਣੇ ਮੱਥੇ ਤੇ ਪਏ ਵੱਟਾਂ ਦੇ ,,,,,,,
ਆਪਣੀ ਮਾਂ ਨੂੰ ,,,,,,,,,
ਸਦਾਂ ਹੀ ਗਲਤ ਅਰਥ ਦੱਸੇ ਨੇਂ ,,,,,,,,
ਤੇ ਮੇਰੇ ਘਰ ਦੇ ਡਿੱਗੇ ਲਿਉੜ ,,,,,,,
ਅੱਜ ਵੀ ਤੱਕ ਰਹੇ ਨੇ ,,,,,,,,,
ਦਿਨੋਂ ਦਿਨ ਬਜੁਰਗ ਹੋ ਰਹੀ ,,,,,,,
ਆਜ਼ਾਦੀ ਦੇ ਮੂੰਹ ਵੱਲ ,,,,,,,
ਜਿਸਦਾ ਦਿਲ ,,,,,,,,
ਕਿਸਾਨ ਦੀ ਲਾਸ਼ ਵੇਖ ਨਹੀਂ ,,,,,,
ਬਸ ਲਾਲ ਝੰਡਾ ਵੇਖਕੇ ਹਿਲਦਾ ਏ ,,,,,
___ਗੁਰਮਿੰਦਰ ਸਿੰਘ___
|