|
 |
 |
 |
|
|
Home > Communities > Punjabi Poetry > Forum > messages |
|
|
|
|
|
ਲਹਿਰ |
ਤੂੰ ਕਿਨਾਰਾ ਏ,ਮੈਂ ਲਹਿਰ ਹਾਂ ਬਾਰ ਬਾਰ ਟਕਰਾਵਾਂਗੀ ਵਾਦਾ ਏ ਮੇਰਾ! ਮੇਰੀ ਹਸਤੀ ਦੇ ਮਿੱਟ ਜਾਣ ਤੋਂ ਪਹਿਲਾਂ ਤੈਨੂੰ ਕਣ ਕਣ ਖੋਰ ਜਾਵਾਂਗੀ ਮੈਂ
ਮੈਨੂੰ ਕੁਝ ਕੁ ਬੂੰਦਾਂ ਦਾ ਸਮੂਹ ਨਾ ਸਮਝ ਮੇਰੀ ਚੰਚਲ ਰਵਾਨਗੀ 'ਚ ਸਾਦਗੀ ਹੈ ਅਜੇ ਕੇ ਤੇਰੇ ਕਦਮਾਂ 'ਚ ਧਰ ਰਹੀ ਹਾਂ ਚੁੰਮਣ ਮੇਰੇ ਸਿਦਕ ਨੂੰ ਨਾ ਪਰਖ਼ ਤੇ ਨਾ ਵੰਗਾਰ ਮੇਰੇ ਸਬਰ ਨੂੰ ਬੂੰਦ ਬੂੰਦ ਬਣੂ ਲਹਿਰ ਲਹਿਰ ਤੇ ਲਹਿਰ ਲਹਿਰ ਬਣਕੇ ਤੂਫ਼ਾਨ ਤੈਨੂੰ ਸਨੇ ਤੇਰੇ ਪੱਥਰਾਂ ਦੇ ਹੜ੍ਹ ਜਾਵਾਂਗੀ ਮੈਂ
ਮੇਰੀ ਠੰਡੀ ਠਾਰ ਕਾਇਆ ਤੇ ਨਾ ਜਾ ਮੇਰੇ ਅੰਦਰ ਮੱਘਦੇ ਨੇ ਅਸੰਖ ਸੂਰਜ ਆਪਣੀ ਤਪਸ਼ ਸੰਗ ਉੱਡ ਜਾਵਾਂਗੀ ਇਕ ਦਿਨ ਤਪਦੀਆਂ ਰੁੱਤਾਂ 'ਚ ਵੀ ਬੂੰਦ ਬੂੰਦ ਵਰਸਾਂਗੀ
ਵਾਦਾ ਏ ਮੇਰਾ! ਮੇਰੀ ਹਸਤੀ ਦੇ ਮਿੱਟ ਜਾਣ ਤੋਂ ਪਹਿਲਾਂ ਤੈਨੂੰ ਕਣ ਕਣ ਖੋਰ ਜਾਵਾਂਗੀ ਮੈਂ ਤੂੰ ਕਿਨਾਰਾ ਏ,ਮੈਂ ਲਹਿਰ ਹਾਂ ਬਾਰ ਬਾਰ ਟਕਰਾਵਾਂਗੀ........
ਗੁਰਬੀਰ
|
|
05 Feb 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|