ਖੁਦੀ ਨਸ਼ੇ ਵਿਚ ਮਸਤ ਮੁਸਾਫਿਰ ! ਐਧਰ ਨਿਗਹ ਉਠਾਈ ਜਾ,
ਜੰਗਲ ਦੇ ਇਕ ਫੁੱਲ ਨਿਮਾਣੇ, ਵਲ ਭੀ ਝਾਤੀ ਪਾਈ ਜਾ ।
ਝਾਕ ਰਿਹਾ ਹਾਂ ਕੱਲਮਕੱਲਾ, ਦੇਂਦਾ ਕੋਈ ਦਿਲਾਸਾ ਨਹੀਂ,
ਸੀਨੇ ਵਿਚ ਅਰਮਾਨ ਰੜਕਦੇ, ਕੋਈ ਪਰਤਦਾ ਪਾਸਾ ਨਹੀਂ ।
ਛੁੱਟੜ ਤੀਵੀਂ ਵਾਂਗਰ, ਮੇਰੇ ਜੀ ਦੀਆਂ ਜੀ ਵਿਚ ਪਈਆਂ ਨੇ,
ਸਧਰਾਂ ਦੇ ਦਰਯਾ ਦੀਆਂ ਲਹਿਰਾਂ, ਉਭਰ ਉਭਰ ਲਹਿ ਗਈਆਂ ਨੇ ।
ਰੀਝ ਨਹੀਂ ਹੁਣ ਮਹਿਬੂਬਾਂ ਦੀ, ਲਿਟ ਵਿਚ ਟਾਂਕੇ ਜਾਉਣ ਦੀ,
ਨਾ ਆਸ਼ਿਕ ਦਾ ਢੋਆ ਬਣ ਕੇ, ਦਿਲਬਰ ਨੂੰ ਪਰਚਾਉਣ ਦੀ ।
ਚਾਹ ਨਹੀਂ, ਮੈਖ਼ਾਨੇ ਅੰਦਰ, ਸਾਕੀ ਦਾ ਸ਼ਿੰਗਾਰ ਬਣਾਂ,
ਸੱਜ ਵਿਆਹੀ ਜਾਂਦੀ ਜੋੜੀ, ਦੇ ਸੀਨੇ ਦਾ ਹਾਰ ਬਣਾਂ ।
ਨਾ ਹੈ ਰੀਝ ਬਜ਼ੁਰਗ ਕਿਸੇ ਦੀ, ਧੌਣ ਦੁਆਲੇ ਪਾਇਆ ਜਾਂ,
ਨਾ ਹੈ ਚਾਉ ਕਿਸੇ ਮੰਦਰ ਵਿਚ, ਸ਼ਰਧਾ ਨਾਲ ਚੜ੍ਹਾਇਆ ਜਾਂ ।
ਸੱਧਰ ਹੈ ਹੁਣ ਇੱਕੋ ਬਾਕੀ, ਜੇ ਤੂੰ ਤੋੜ ਚੜ੍ਹਾ ਦੇਵੇਂ,
ਪੈਰਾਂ ਦੇ ਵਿਚ ਰੁਲਣ ਲਈ, ਉਸ ਰਾਹ ਦੇ ਵਿਚ ਵਿਛਾ ਦੇਵੇਂ,
ਲੋਕ-ਪਿਆਰੇ ਯੁਵਕ ਜਿਥੋਂ ਦੀ, ਲੰਘਣ ਜਾਨ ਘੁਮਾਣ ਲਈ,
ਸਿਰ ਤਲੀਆਂ ਤੇ ਧਰੀ ਖਲੋਤੇ, ਡਿਗਿਆਂ ਤਾਈਂ ਉਠਾਣ ਲਈ ।

ਸਿਰ ਤਲੀਆਂ ਤੇ ਧਰੀ ਖਲੋਤੇ, ਡਿਗਿਆਂ ਤਾਈਂ ਉਠਾਣ ਲਈ । ਲਾਲਾ ਧਨੀ ਰਾਮ ਜੀ