|
 |
 |
 |
|
|
Home > Communities > Punjabi Poetry > Forum > messages |
|
|
|
|
|
ਲੰਕਾ ਦਹਿਣ |
ਸੀਤਾ ਬਣਨ ਦੀ ਹੋੜ ਵਿਚ ਮੈਂ ਕਈ ਵਰੇ ਦਿਸਹੱਦੇ ਨੇੜੇ ਖੜੀ ਰਹੀ ਉਡੀਕਦੀ… ਧਰਤੀ ਫਟੇਗੀ ਕਤਲ ਹੋਏ ਵਿਸ਼ਵਾਸ ਦੀ ਲਾਸ਼ ਆਪਣੀ ਗੋਦ ‘ਚ ਸਮੋਵੇਗੀ…
ਹੇ ਧਰਤੀ ਮਾਂ ਤੇਰਾ ਵੀ ਨਿੱਘ ਕਾਠ ਮਾਰ ਗਿਆ? ਖ਼ੈਰ!
ਸੀਤਾ ਬਣਨ ਦੀ ਹੁਣ ਕੋਈ ਖ਼ਾਹਿਸ਼ ਨਹੀਂ ਅੰਦਰ ਦੀ ਦੁਰਗਾ ਦਾ ਜਾਗਰਣ ਵੇਖ ਰਹੀ ਹਾਂ
ਚੰਡੀ ਰੂਪ ਦਾ ਕਾਵਿ ਵਰਣਨ ਸੁਣ ਰਹੀ ਹਾਂ
ਰਾਵਣ ਨਾਲ ਹੁਣ ਮੈਂ ਆਪ ਲੜਾਂਗੀ ਰਾਮ ਨੂੰ ਕਹੋ ਵਿਸ਼ਵਾਸ ਨੂੰ ਅਵਿਸ਼ਵਾਸ ਦੇ ਪਿਆਲੇ ‘ਚ ਘੋਲ ਕੇ ਹਨੂੰਮਾਨ ਦੀ ਪੂਛ ਨੂੰ ਅੱਗ ਨਾ ਲੁਆਵੇ।
ਨੀਰੂ ਅਸੀਮ
|
|
25 Dec 2012
|
|
|
|
ਬਹੁਤ ਖ਼ੂਬ ਜੀ ...TFS Bittu Ji
|
|
25 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|