ਕਿੰਨੇ ਕਦੋ ਤੁਰ ਜਾਣਾ ਖੋਰੇ ਇਸ,ਸਫਰ ਦੀ ਆਖਰੀ ਤਾਰੀਕ ਕੀ ਏ |
ਏ ਤਾਂ ਬੱਸ ਰੱਬ ਜਾਣਦਾ ਹੁੰਦਾ ਹੋਣਾ ,ਗਲਤ ਕੀ ਏ ਤੇ ਠੀਕ ਕੀ ਏ |
ਮਚਦਾ ਕਲੇਜਾ ਜੁਦਾਈ ਵਿਚ ਕੱਲਿਆਂ,ਕਿਸੇ ਆਸ਼ਿਕ਼ ਨੂੰ ਪੂਛੀ ਹੁੰਦੀ ਉਡੀਕ ਕੀ ਏ |
ਖੁਦ ਹੀ ਨਾ ਖੁਦ ਨੂੰ ਮੈਂ ਚੰਗਾ ਲੱਗਦਾ,ਫੇਰ ਦੁਸ਼ਮਣਾ ਦਾ ਕੀ ਏ ਤੇ ਸ਼ਰੀਕ ਕੀ ਏ |
ਨਵਾਬ ਵਾਂਗੂੰ ਬੀਤੇ ਜੀਹਦੀ ਨਿੱਤ ਜਿੰਦਗੀ,ਉਹਨੂੰ ਕੀ ਪਤਾ ਹੁੰਦਾ ਗਰੀਬ ਕੀ ਏ |
ਬਿਨ ਮੰਗੇ ਮਿਲੀ ਜਾਵੇ ਸਭ ਕੁਝ ਜਿਹਨੂੰ,ਉਹਨੂੰ ਕੀ ਪਤਾ ਹੁੰਦਾ ਨਸੀਬ ਕੀ ਏ |
ਕਿੰਨੇ ਬੇਲਿਆ ਚ ਸੜੇ,ਝਨਾ ਵਿਚ ਰੁੜੇ,ਕਈਆਂ ਦੀ ਖੋਰੇ ਕਿੱਦਾ ਬੀਤ ਗਈ ਏ |
ਐਂਵੇ ਲਾਈ ਬੈਠਾ ਦਿਲ ਤੇ ਦੁਖ ਤੇਜਪਾਲਾ,ਤੇਰੇ ਨਾਲ ਹੋਇਆ ਨਵਾਂ ਤੇ ਅਜੀਬ ਕੀ ਏ |
ਕਿੰਨੇ ਕਦੋ ਤੁਰ ਜਾਣਾ ਖੋਰੇ ਇਸ,ਸਫਰ ਦੀ ਆਖਰੀ ਤਾਰੀਕ ਕੀ ਏ |
ਏ ਤਾਂ ਬੱਸ ਰੱਬ ਜਾਣਦਾ ਹੁੰਦਾ ਹੋਣਾ ,ਗਲਤ ਕੀ ਏ ਤੇ ਠੀਕ ਕੀ ਏ |
ਮਚਦਾ ਕਲੇਜਾ ਜੁਦਾਈ ਵਿਚ ਕੱਲਿਆਂ,ਕਿਸੇ ਆਸ਼ਿਕ਼ ਨੂੰ ਪੂਛੀ ਹੁੰਦੀ ਉਡੀਕ ਕੀ ਏ |
ਖੁਦ ਹੀ ਨਾ ਖੁਦ ਨੂੰ ਮੈਂ ਚੰਗਾ ਲੱਗਦਾ,ਫੇਰ ਦੁਸ਼ਮਣਾ ਦਾ ਕੀ ਏ ਤੇ ਸ਼ਰੀਕ ਕੀ ਏ |
ਨਵਾਬ ਵਾਂਗੂੰ ਬੀਤੇ ਜੀਹਦੀ ਨਿੱਤ ਜਿੰਦਗੀ,ਉਹਨੂੰ ਕੀ ਪਤਾ ਹੁੰਦਾ ਗਰੀਬ ਕੀ ਏ |
ਬਿਨ ਮੰਗੇ ਮਿਲੀ ਜਾਵੇ ਸਭ ਕੁਝ ਜਿਹਨੂੰ,ਉਹਨੂੰ ਕੀ ਪਤਾ ਹੁੰਦਾ ਨਸੀਬ ਕੀ ਏ |
ਕਿੰਨੇ ਬੇਲਿਆ ਚ ਸੜੇ,ਝਨਾ ਵਿਚ ਰੁੜੇ,ਕਈਆਂ ਦੀ ਖੋਰੇ ਕਿੱਦਾ ਬੀਤ ਗਈ ਏ |
ਐਂਵੇ ਲਾਈ ਬੈਠਾ ਦਿਲ ਤੇ ਦੁਖ ਤੇਜਪਾਲਾ,ਤੇਰੇ ਨਾਲ ਹੋਇਆ ਨਵਾਂ ਤੇ ਅਜੀਬ ਕੀ ਏ|
.......................... ਰਾਜ ਤੇਜਪਾਲ