ਹਨੇਰਿਆਂ ਤੋਂ ਸਿੱਖਿਆ,ਚਾਨਣ 'ਚ ਜੀਣਾ,ਜ਼ਿੰਦਗੀ 'ਚ ਸਹਿਜ ਆਨੰਦ ਹੋ ਗਿਆ।ਫਾਸਲੇ ਘੱਟ ਜਾਣਗੇ ਸੋਚਿਆ ਨਹੀਂ ਕਦੇ,ਜਦ ਪ੍ਰਵਾਨ ਕੀਤਾ ਸੱਭ ਸੱਚ ਹੋ ਗਿਆ।ਖ਼ੁਸ਼ਬੂ ਦੀ ਹਿਰਦੇ 'ਚ ਚਾਨਣ ਪਸਰਿਆ,ਛੂਹ ਸੱਕਿਆ ਨਹੀਂ ਮਹਿਸੂਸ ਹੋ ਗਿਆ।ਸਾਹਮਣੇ ਤੋਂ ਜੋਤ ਦੀ ਤਰ੍ਹਾਂ ਗੁਜਰਿਆ,ਅੱਖ ਫਰਕਦੇ ਪ੍ਰਕਾਸ਼ ਅਲੋਪ ਹੋ ਗਿਆ।ਪਹਿਚਾਣ ਦਾ ਮਤਵਵ ਸੰਧਿਆ ਵਰਗਾ,ਝਾਕਿਆ ਅੰਦਰ ਤਾਂ ਮਿਲਾਪ ਹੋ ਗਿਆ।।