|
 |
 |
 |
|
|
Home > Communities > Punjabi Poetry > Forum > messages |
|
|
|
|
|
ਇਕ ਲਿਖਤ |
ਕਿਤੇ ਸਾਂ ਆਦਮੀਂ ਕਿਧਰੇ ਫਰਿਸ਼ਤਾ ਹੋ ਰਿਹਾ ਸਾਂ ਮੈਂ | ਸਬੂਤਾ ਅਕਸ ਨਾ ਸ਼ੀਸ਼ੇ ਕਿ ਐਨਾ ਖੋ ਰਿਹਾ ਸਾਂ ਮੈਂ |
ਤੇਰੀ ਮਰਜ਼ੀ ਤੂੰ ਉਸ ਦਰ ’ਤੇ ਝੁਕਾਕੇ ਸੀਸ ਖੁਸ਼ ਹੋ ਲੈ, ਉਮਰ ਸਾਰੀ ਰਿਹਾ ਝੁਕਿਆ ਸਦਾ ਤੋਂ ਰੋ ਰਿਹਾ ਸਾਂ ਮੈਂ |
ਨਹੀਂ ਮਾਫਿਕ ਜਮਾਨੇ ਨੂੰ ਅਜੇ ਆਇਆ ਇਹ ਰਿਸ਼ਤਾ, ਨਾ ਬੇੜੀ ਹੈ ਤੇਰੇ ਪੈਰੀਂ ਨਾ ਕੁੱਬਾ ਹੋ ਰਿਹਾ ਸਾਂ ਮੈਂ |
ਚਿਰਾਗਾਂ ਦੇ ਸ਼ਹਿਰ ਵਿੱਚ ਦੀ ਜਦੋਂ ਰਾਤੀਂ ਗੁਜ਼ਰਿਆ ਤਾਂ, ਇਵੇਂ ਲੱਗਿਆ ਜਿਵੇਂ ਹੁਣ ਤੱਕ ਹਨ੍ਹੇਰਾ ਢੋ ਰਿਹਾ ਸਾਂ ਮੈਂ |
ਜਿਸਮ ਨੂੰ ਕੈਦ ਜਿਸ ਕੀਤਾ ਮਹਿਲ ਦੇ ਸ਼ੀਸ਼ ਘਰ ਅੰਦਰ, ਰੂਹਾਨੀ ਗੀਤ ਬਣ ਉਸਦੇ ਗਲੇ ਥੀਂ ਚੋ ਰਿਹਾ ਸਾਂ ਮੈਂ |
ਕਦੇ ਸਾਡੇ ਬਗੀਚੇ ਚੋਂ ਤੁਸਾਂ ਨੂੰ ਫੁੱਲ ਵੀ ਮਿਲਣੇ, ਹਲੇ ਤਾਂ ਕੱਲ੍ਹ ਦੀ ਗੱਲ ਹੈ ਦਮੂਕਾਂ ਬੋ ਰਿਹਾ ਸਾਂ ਮੈਂ |
-ਇਕਬਾਲ-
|
|
07 Oct 2012
|
|
|
|
wah kya khoob likheya Iqbaal ji ne...
pta ni kithe lai k aunde ho tusi aiwe diyan likhtaan...har rachna mukammal hundi tuhadi saanjhi kiti..
|
|
07 Oct 2012
|
|
|
|
|
commendable share........thanx for sharing here sir g
|
|
09 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|