ਆਪਣੇ ਹੀ ਜ਼ਖਮਾਂ ਦੇ ਲਹੁ ਦੀ ਦਵਾਤ ਚੋ ਸਿਆਹੀ ਲੈ ਕੇ
ਕਾਗਜਾਂ ਦੀ ਹਿੱਕ ਤੇ ਆਪਣੇ ਦਰਦ ਲਿਖਦੀ ਆਈ ਆ
ਖੁਦ ਨੂੰ ਹੀ ਰੋਲ ਲਿਆ ਜਿਹਨਾ ਨੂੰ ਨਿਭਾਉਣ ਵਾਸਤੇ
ਕਿਸੇ ਹੋਰ ਦੇ ਸੀ ਓਹ ਫਰਜ਼ ਲਿਖਦੀ ਆਈ ਆ
"ਪਥਰਾਂ ਦੇ ਸ਼ਹਿਰ" ਚ ਮੇਰੇ "ਖਿੰਡੇ ਹੋਏ ਖਵਾਬ" ਹੀ ਫਰੋਲੇ ਗਏ
ਲੋਕਾਂ ਨੂੰ ਸੀ ਜੋ ਮੇਰੇ ਤੋ ਓਹ ਹਰ੍ਜ਼ ਲਿਖਦੀ ਆਈ ਆ
ਮੇਰੀ "ਜ਼ਿੰਦਗੀ ਦੇ ਸਫ਼ਰ" ਨੂੰ ਜੋ ਰੋ ਰੋ ਕਰ ਬਿਆਨ ਕਰਦੇ ਨੇ...
ਕੁਛ ਓਹੋ ਜਿਹੇ ਦੁਖਦੇ ਹੋਏ ਲਫ਼ਜ਼ ਲਿਖਦੀ ਆਈ ਆ ...
ਦੁਨੀਆਦਾਰੀ ਚ ਕਈ ਵਾਰੀ ਬੋਲੀ ਲਗੀ ਮੇਰੀ
ਆਪਣੀ ਵਿੱਕ ਚੁਕੀ ਕਿਸਮਤ ਖੁਦਗਰਜ਼ ਲਿਖਦੀ ਆਈ ਆ ....
ਉਧਾਰ ਦੀਆ ਖੁਸ਼ੀਆਂ ਵੀ ਲਿਖ ਦਿਤੀਆ ਮੈਂ
ਉਮਰ ਘਟ ਹੈ ਜੋ ਲਾਉਣ ਲਈ ਓਹ "ਜ਼ਿੰਦਗੀ ਦੇ ਕਰਜ਼" ਲਿਖਦੀ ਆਈ ਆ
"ਸਚ ਤੇ ਝੂਠ " ਦੇ ਵਿਚਲੀ ਥਾਂ ਤੇ ਸੁਪਨਿਆ ਦਾ ਘਰ ਹੋਵੇ
"ਕੁੜ੍ਹੀਆਂ ਦੇ ਸ਼ਹਿਰ " ਦੀ ਵੀ ਰੱਬ ਨੂੰ ਮੈਂ ਅਰਜ਼ ਲਿਖਦੀ ਆਈ ਆ
"ਉਦਾਸ ਪਰਛਾਵੇਂ" ਜੋ ਮੇਰੇ ਦਿਲ ਦੀ ਉਜੜੀ ਗਲੀ ਚੋ ਲੰਘੇ
ਓਹਨਾ ਦੀ ਇਸ਼ਕ਼ ਬਿਮਾਰੀ ਦੀ ਮੈਂ ਮਰਜ਼ ਲਿਖਦੀ ਆਈ ਆ
ਆਪਣਾ "ਲਾਪਤਾ" ਵਜੂਦ ਲਭਦੀ ਲਭਦੀ "ਮੈਂ ਕੋਣ ਹਾਂ "ਲਿਖਿਆ
ਮੇਰੇ ਨਾਮ ਤੇ "ਇਕ ਧੀ ਦੇ ਗੁਨਾਹ " ਨੇ ਜੋ ਦਰਜ਼ ਲਿਖਦੀ ਆਈ ਆ
ਲਿਖਦੇ ਲਿਖਦੇ ਹੀ "ਅਲਵਿਦਾ" ਕਹਿ ਜਾਣਾ "ਨਵੀ" ਨੇ ਕਿਸੇ ਦਿਨ
ਜਿਉਂਦੀ ਆ ਹੁਣ ਤਕ ਕਿਉਂਕਿ
ਸ਼ਾਇਦ ਲਫਜਾਂ ਰਾਹੀ ਮੈਂ ਜ਼ਿੰਦਗੀ ਦਾ ਸੰਘਰਸ਼ ਲਿਖਦੀ ਆਈ ਆ ....
ਵਲੋ - ਨਵੀ