|
ਚਾਹ ਤੇ ਸ਼ਰਾਬ......... |
ਚਾਹ:- ਢਿਡ ਫੂਕਣੀ ਕਹਿੰਦੇ ਮੈਨੂੰ,ਪੀਂਦੇ ਲੋਕੀ ਸਾਰੇ, ਝੱਟ ਚੁੱਲੇ ਤੇ ਧਰ ਲੇਂਦੇ ਨੇ,ਹਿਮਤ ਜਿਹੀ ਜਦ ਹਾਰੇ. ਤੜਕੇ ਉਠਕੇ ਇਕ ਕੱਪ ਪੀ ਕੇ,ਬੱਲੇ ਬੱਲੇ ਕਹਿੰਦੇ, ਤੈਨੂੰ ਪੀ ਕੇ ਨੀ ਸ਼ਰਾਬੇ,ਕਲੇਸ਼ ਘਰਾਂ ਵਿਚ ਪੇਂਦੇ.
ਸ਼ਰਾਬ:-ਸ਼ਰਾਬ ਮੇਰਾ ਨਾਂ ਅਸਲੀ ਹੈ,ਕ੍ਯੀ ਦਾਰੂ ਮੈਨੂੰ ਕਹਿੰਦੇ, ਮੇਰੇ ਬਿਨ ਨੀ ਰਹਿ ਸਕਦੇ,ਜਿਨਾ ਢਿਡੀ ਕੀੜੇ ਪੇਂਦੇ. ਤੇਨੂੰ ਪੀ ਕੇ ਰੰਗ ਕਲਾ ਹੋਜੇ,ਤੇ ਮੈਨੂੰ ਪੀ ਬਦਾਮੀ, ਤੇਰੀ ਬੁਕਤ ਜੇ ਸੁਭਾ ਨੂੰ ਹੈ,ਤਾਂ ਮੇਰੀ ਬੁਕਤ ਸ਼ਾਮੀ.
ਚਾਹ:-ਚਾਹ ਦੇ ਨਾਲ ਸਮੋਸੇ,ਚਾਹ ਦੇ ਖਰਚ ਬੜੇ ਹੀ ਥੋੜੇ, ਨੀ ਤੇਰੇ ਸਵਾਦ ਲੀ ਚਕਣੇ ਪੇਂਦੇ, ਮੱਛੀ ਦੇ ਪਕੋੜੇ. ਮੈਨੂੰ ਤਾਂ ਜੀ ਸਾਰੇ ਪੀਂਦੇ,ਕੀ ਨਿਆਣੇ ਕੀ ਸਿਆਣੇ, ਤੈਨੂੰ ਪੀਣ ਵਾਲਿਆਂ ਦੇ ਤਾਂ,ਪੱਟੇ ਜਾਣ ਘਰਾਣੇ.
ਸ਼ਰਾਬ:-ਆਸ਼੍ਕ਼ ਮੈਨੂੰ ਪੀ ਕੇ ਆਪਣਾ,ਭੁਲਾ ਲੇਂਦੇ ਨੇ ਗਮ, ਠੰਡਾਂ ਵਿਚ ਜਦ ਵਜਦੇ ਦੰਦ,ਤਾਂ ਫੋਜੀ ਚਕਦੇ ਰਮ. ਤੇਰੇ ਵਿਚ ਤਾਂ ਕੈਫੀਨ ਹੈ ਜੋ,ਨਸ਼ਾ ਬੜਾ ਹੀ ਭੈੜਾ, ਦਿਨ ਚ' ਚਾਰ ਵਾਰ ਪੀਣੀ ਪੇਂਦੀ,ਨਹੀਓ ਛਡਦੀ ਖੈੜਾ.
ਚਾਹ:-ਮਹਿੰਗੀ ਦਾਰੂ,ਮਹਿੰਗੀ ਮਛੀ,ਹੋਰ ਖਰਚਾ ਵਖਰਾ, ਮੁਰਗਾ,ਖਾਰਾ,ਭੁਰਜੀ,600 ਰੁ:ਕਿਲੋ ਹੋਗਿਆ ਬਕਰਾ. ਮੈਂ ਤਾਂ ਮਨ ਦੀ ਮਨ ਵਿਚ ਰਖਦੀ,ਤੂੰ ਸਿਰ ਚੜ ਬੋਲੇਂ, ਮੈਨੂੰ ਤਾਂ ਸਭ ਸਾਹਮਣੇ ਪੀਂਦੇ, ਨੀ ਤੈਨੂੰ ਪੀਂਦੇ ਓਹਲੇ. ਸ਼ਰਾਬ:-ਮੇਰੇ ਚਾਹੁਣ ਵਾਲੇ ਤਾਂ ਮੈਨੂੰ,ਘਰਾਂ ਵਿਚ ਵੀ ਕਢਦੇ, ਤੇਰੇ ਫੱਟੇ ਚੱਕ ਦਿਓਂ,ਮੈਨੂੰ ਮਾੜਾ ਕਹਣਾ ਛਡਦੇ. ਮਾੜਾ ਮਾੜਾ ਕਹਿੰਦੀ ਮੈਨੂੰ, ਕਯੋਂ ਲੋਕੀ ਫਿਰ ਪੀਂਦੇ, 'ਜੱਗੀ' ਕਹਿੰਦਾ ਪੀਣ ਵਾਲੇ ਤਾਂ,100 ਸਾਲ ਨੇ ਜੀਂਦੇ.
|
|
29 Nov 2012
|
|
|
|
ਹਾ ਹਾ ਹਾ.....ਬਾਈ ਜਗਦੇਵ.....ਕਿਆ ਗੱਲਾਂ ਨੇ......
ਬਹੁਤਖੂਬ......ਜੇ ਇਹ ਗੱਲ ਹੈ ਤਾਂ ਆਪਾਂ ਵੀ 100 ਸਾਲ ਜੀਣਾ ਯਾਰ....nycc message.....
|
|
29 Nov 2012
|
|
|
|
|
ਵਾਹ ! ਜਗਦੇਵ ਸਿਆਂ ਸਵਾਦ ਆ ਗਿਆ ,,, 100 ਸਾਲ ਵਾਲੀ ਗੱਲ ( ਜੋ ਬੰਦਿਆਂ ਵਾਂਗ ਪੀਂਦੇ ਨੇ ) ਬਿਲਕੁਲ ਠੀਕ ਲਿਖੀ ਹੈ ,,,
ਯਾਰ ਇਹ ਬੱਕਰਾ ਬੜਾ ਮਹਿੰਗਾ ਹੋ ਗਿਆ ,,, ਫ਼ਿਕਰ ਦੀ ਗੱਲ ਹੈ ,,,ਖੈਰ ! ਜਿਓੰਦੇ ਵੱਸਦੇ ਰਹੋ ,,,
ਵਾਹ ! ਜਗਦੇਵ ਸਿਆਂ ਸਵਾਦ ਆ ਗਿਆ ,,, 100 ਸਾਲ ਵਾਲੀ ਗੱਲ ( ਜੋ ਬੰਦਿਆਂ ਵਾਂਗ ਪੀਂਦੇ ਨੇ ) ਬਿਲਕੁਲ ਠੀਕ ਲਿਖੀ ਹੈ ,,,
ਯਾਰ ਇਹ ਬੱਕਰਾ ਬੜਾ ਮਹਿੰਗਾ ਹੋ ਗਿਆ ,,, ਫ਼ਿਕਰ ਦੀ ਗੱਲ ਹੈ ,,,ਖੈਰ ! ਜਿਓੰਦੇ ਵੱਸਦੇ ਰਹੋ ,,,
|
|
29 Nov 2012
|
|
|
|
hahahaha awesome 
|
|
29 Nov 2012
|
|
|
|
|
ਸਾਰਿਆਂ ਦਾ ਤਹਿ ਦਿੱਲੋਂ ਧਨਬਾਦ .. ਦੋਨੋ ਚੰਗੀਆਂ ਨੇ ਜੇ ਹਿਸਾਬ ਨਾਲ ਪੀਤੀਆਂ ਜਾਣ 'ਮਸਤੀ ਮਨਾ ਮੈਖਾਨੇ ਆ '
|
|
29 Nov 2012
|
|
|
|
ਹਾ ਹਾ ਹਾ ! ! !!! !! ਬਹੁਤ ਕੈਮ ਲਿਖੀ ਆ !!
|
|
29 Nov 2012
|
|
|
|
|
ਇਹ ਤਾਂ ਚਾਹ ਤੇ ਸ਼ਰਾਬ ਦਾ ਅਖਾੜਾ ਲਗਾਤਾ ਯਾਰ |
lajwab ..
|
|
29 Nov 2012
|
|
|
|
ਜਗਦੇਵ ਵੀਰ ਨੇ ਸਭ ਸੱਜਣਾ ਦਾ ਧੰਨਵਾਦ ਕਰਨ ਲਈ ਕਿਹਾ ਹੈ | ਓਹ ਆਪ ਇਸ ਸਮੇਂ India ਵਿਚ ਹੈ ਤੇ ਥੋੜਾ busy ਹੈ ,,,ਜੀਓ,,,
|
|
01 Dec 2012
|
|
|