ਿੲਕ ਅਜੰਮੀ ਧੀ ਦਾ ਮਾਂ ਨੂੰ ਖੱਤ
ਮਾਂ,ਮੈਂ ਿੲਸ ਵੇਲੇ ਰੱਬ ਦੀ ਗੌਦ 'ਚ ਬੈਠੀ ਹਾਂ
ਅਪਾਹਿਜ ਹੌੲੇ ਹੱਥਾ ਨਾਲ ਖੱਤ ਿਲਖ ਰਹੀ ਹਾਂ
ਮਾਂ,ਰੱਬ ਮੇਰੇ ਨਾਲ ਖੇਡਦਾ ਹੈ,
ਿਪਆਰ ਵੀ ਕਰਦਾ ਵੇ,ਤੇ ਰੌ ਵੀ ਪੈਦਾ ਹੈ,
ਮੈਂ ਿੲਕ ਦਿਨ ਤੁਹਾਡੀ ਧੀ ਬਣਨਾ ਸੀ
ਪਰ ਮੇਰਾ ਸੁਪਨਾ ਵੀ ਅੈਵੇ ਹੀ ਟੁੱਟਣਾ ਸੀ,
ਿਜਸ ਦਿਨ ਮੈਨੂੰ ਅਾਪਣੀ ਹੌਂਦ ਦਾ ਸੀ ਪਤਾ ਲੱਗਾ
ੳੁਹ ਥਾਂ ਹਨੇਰਾ ਪਰ ਅਾਪਣਾ ਿਜਹਾ ਲੱਗਾ,
ਮੇਰੇ ਨਿਕੇ ਨਿੱਕੇ ਅੰਗ ਬਣ ਰਹੇ ਸੀ
ਮੇਰੇ ਦਿਨ ਰਾਤ ਖੁਸ਼ੀ ਵਿੱਚ ਲੱਗ ਰਹੇ ਸੀ,
ਦੁਨੀਆ ਵਿੱਚ ਜਾਊਗੀ,ਬੈਠੀ ਸੌਚ ਰਹੀ ਸੀ,
ਜੇ ਤੂੰ ਹੱਸਦੀ,ਮੈਂ ਵੀ ਹੱਸਦੀ ਨਹੀਂ ਤਾਂ ਰੌ ਪੈਂਦੀ
ਯਾਦ ਹੈ ਿੲਕ ਵਾਰ ਤੂੰ ਸਾਰਾ ਦਿਨ ਰੌਦੀ ਰਹੀ
ਮੈਂ ਵੀ ਉਦਾਸ ਹੌ ਕੇ ਰੱਬ ਨੂੰ ਧਿਆਉਂਦੀ ਰਹੀ
ਅਚਾਨਕ ਮੈਂ ਆਪਣੇ ਘਰ ਿੲਕ ਦੈਂਤ ਵੇਿਖਆ
ਹੱਥਾਂ 'ਚ ਹੱਥਿਆਰ,ਚਿਹਰੇ ਤੇ ਦਵੈਤ ਵੇਿਖਆ
ਉਸ ਦੀਆ ਬਾਂਹਾ ਮੇਰੇ ਨੇੜੇ ਆਉਦੀਆਂ ਰਹੀਆਂ
"ਮਾਂ ਮਾਂ" ਮੇਰੀਆ ਚੀਕਾਂ ਕਢਾਉਦੀਆ ਰਹੀਆਂ
ਮੈਂ ਵੀ ਤੇਰੀ ਧੀ ਦਾ ਸੁੱਖ ਹੰਢਾ ਸੀ
ਜਾਣ ਤੌ ਪਹਿਲਾ ਦੱਸਣਾ ਚਾਉਦੀ ਹਾਂ,
ਪਰ ਆਖਰੀ ਸਾਂਹਾ ਤੇ ਮੈਂ ਕੁੱਝ ਕਰ ਵੀ ਨਹੀਂ ਸਕਦੀ
ਹੁਣ ਦੈਂਤ ਆਗੇ ਰੌਣਾ ਵਿਅਰਥ ਹੈਂ,
ਤੂੰ ਵੀ ਤਾਂ ਉਸ ਨਾਲ ਲੜਨ 'ਚ ਅਸਮਰੱਥ ਸੀ,
ਅਗਲੀ ਵਾਰ ਉਸ ਦੈਤ ਨੂੰ ਨੇੜੇ ਆਉਣ ਨਾ ਦੇਵੀ
ਪਰ ਹੁਣ ਮੈਨੂੰ ਿੲੱਕ ਪਰੀ ਨੇ ਗੌਦ ਚੁਕਿਆ ਸੀ
ਰੌ ਰਹੀ ਸੀ ਪਰ ਪਿੰਡੇ ਦਾ ਦਰਦ ਿਜਵੇਂ ਮੁੱਕਿਆ ਸੀ
ਉਸ ਪਰੀ ਨੇ ਜਾ ਕੇ ਮੈਨੂੰ ਰੱਬ ਦੀ ਗੌਂਦ ਵਿੱਚ ਬਿਠਾ ਦਿੱਤਾ ਸੀ,
ਬਸ ਹੁਣ ਆਖਿਰ ਵਿਚ ਮਾਂ ਮੈਂ ਆਜ ਵੀ ਤੇਰੀ ਧੀ ਹਾਂ,
ਮੈਂ ਤੈਨੂੰ ਆਜ ਵੀ ਪਿਆਰ ਕਰਦੀ ਹਾਂ
-------------------written By RENU------------------------