|
 |
 |
 |
|
|
Home > Communities > Punjabi Poetry > Forum > messages |
|
|
|
|
|
ਆਓ ਲੋਹੜੀ ਮਨਾਈਏ, |
ਆਓ ਲੋਹੜੀ ਮਨਾਈਏ,
ਅਣਖਾਂ ਦੀ ਧੂਣੀ ਲਾਈਏ,
ਤੇ ਸੇਕੀਏ
ਬੇਸ਼ਰਮੀ ਦਾ ਨਿੱਘ
ਕਿਉਂਕਿ
ਹੁਣ ਅਸੀਂ
ਅਪਣੀ ਔਲਾਦ ਦੀਆਂ
ਅੱਖਾਂ ਵਿੱਚ ਅੱਖਾਂ ਪਾ ਕੇ
ਇਹ ਨਹੀਂ ਆਖ ਸਕਦੇ
ਕਿ ਅਸੀਂ
ਉਨ੍ਹਾਂ ਖਾਤਰ ਕੁੱਝ ਨਹੀਂ ਕੀਤਾ
ਜਿਹੜੀ ਦਲਦਲ ਵਿੱਚ ਪੈਦਾ ਹੋਏ
ਜਿਹੜੀ ਦਲਦਲ ਵਿੱਚ
ਦਮ ਘੁੱਟ ਕੇ
ਜਿਉਣ ਦਾ ਯੱਤਨ ਕਰਦੇ ਰਹੇ
ਉਹੀ ਦਲਦਲ
ਉਹੀ ਅਸਾਵਾਂਪਨ
ਅਸੀਂ ਉਨ੍ਹਾਂ ਲਈ ਛੱਡ ਕੇ ਜਾ ਰਹੇ ਹਾਂ
ਅਸੀਂ ਕੁੱਝ ਨਹੀਂ ਕੀਤਾ
ਅਸੀਂ ਕੁੱਝ ਵੀ ਨਹੀਂ ਕਰ ਸਕੇ
ਅਫਸੋਸ
ਅਸੀਂ ਬੇਅਣਖੇ ਵੀ ਨਹੀਂ
ਕਹਾਉਣਾ ਚਾਹੁੰਦੇ।
(ਸੁਰਜੀਤ ਗੱਗ)
ਆਓ ਲੋਹੜੀ ਮਨਾਈਏ,
ਅਣਖਾਂ ਦੀ ਧੂਣੀ ਲਾਈਏ,
ਤੇ ਸੇਕੀਏ
ਬੇਸ਼ਰਮੀ ਦਾ ਨਿੱਘ
ਕਿਉਂਕਿ
ਹੁਣ ਅਸੀਂ
ਅਪਣੀ ਔਲਾਦ ਦੀਆਂ
ਅੱਖਾਂ ਵਿੱਚ ਅੱਖਾਂ ਪਾ ਕੇ
ਇਹ ਨਹੀਂ ਆਖ ਸਕਦੇ
ਕਿ ਅਸੀਂ
ਉਨ੍ਹਾਂ ਖਾਤਰ ਕੁੱਝ ਨਹੀਂ ਕੀਤਾ
ਜਿਹੜੀ ਦਲਦਲ ਵਿੱਚ ਪੈਦਾ ਹੋਏ
ਜਿਹੜੀ ਦਲਦਲ ਵਿੱਚ
ਦਮ ਘੁੱਟ ਕੇ
ਜਿਉਣ ਦਾ ਯੱਤਨ ਕਰਦੇ ਰਹੇ
ਉਹੀ ਦਲਦਲ
ਉਹੀ ਅਸਾਵਾਂਪਨ
ਅਸੀਂ ਉਨ੍ਹਾਂ ਲਈ ਛੱਡ ਕੇ ਜਾ ਰਹੇ ਹਾਂ
ਅਸੀਂ ਕੁੱਝ ਨਹੀਂ ਕੀਤਾ
ਅਸੀਂ ਕੁੱਝ ਵੀ ਨਹੀਂ ਕਰ ਸਕੇ
ਅਫਸੋਸ
ਅਸੀਂ ਬੇਅਣਖੇ ਵੀ ਨਹੀਂ
ਕਹਾਉਣਾ ਚਾਹੁੰਦੇ।
(ਸੁਰਜੀਤ ਗੱਗ)
|
|
13 Jan 2013
|
|
|
|
thanks for sharing bai ji...
|
|
13 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|