Home > Communities > Punjabi Poetry > Forum > messages
ਲੋਹੜੀ...Minni Kahani
Community de saare members nu mere wallon Slam and Lohri mubarak,,,Aap sab lai lohri khushia le ke aave.. Es mauke ek mini kahani pesh kar reha haa,,umid hai pasand karoge..
~~~~Narinder Singh
12 Jan 2011
ਕਰਮਾ ਆਪਣੇ ਸ਼ਰਾਰਤੀ ਪੋਤੇ ਨਿੱਕੂ ਨੂੰ ਸਕੂਟਰ ਤੇ ਬਿਠਾ ਕੇ ਆਪਣੀ ਭੈਣ ਘਰ ਲੋਹੜੀ ਦੇਣ ਜਾ ਰਿਹਾ ਸੀ, ਤੇ ਨਿੱਕੂ ਉਹਨੂੰ ਤੋਤਲੀ ਆਵਾਜ਼ ਵਿੱਚ ਗਾਣੇ ਸੁਣਾ ਰਿਹਾ ਸੀ ਕਰਮਾ ਉੁਹਨੂੰ ਸਮਝਾਉਦਾ ਹੈ ਕਿ ਦਾਦੀ ਭੂਆ ਘਰ ਜਾ ਕਿ ਜਿਆਦਾ ਬੋਲਣਾ ਜਾ ਸ਼ਰਾਰਤਾਂ ਨਹੀਂ ਕਰਨੀਆਂ,,, ਵੱਡੀ ਨਹਿਰ ਵਾਲੇ ਪੁੱਲ ਨੂੰ ਪਾਰ ਕੀਤਾ ਹੀ ਸੀ ਕਿ, ਪੁਲਿਸ ਨੇ ਉੁਸਨੂੰ ਰੋਕ ਲਿਆ ਖੜ ਜਾ ਉਹ ਵੱਡਿਆ ਕਾਹਲਿਆ ਹੌਲਦਾਰ ਨੇ ਕੜਕਵੀਂ ਅਵਾਜ਼ ਚ ਕਿਹਾ,,,ਕਿੱਧਰ ਨੂੰ ਵਗੀ ਜਾਨਾ ਸਵੇਰੇ ਸਵੇਰੇ ਐਨੀ ਠੰਡ ਚ, ਲਾ ਸਕੂਟਰ ਸਾਈਡ ਤੇ ਕਰਮਾ :- ਜਨਾਬ ਬਸ ਇੱਥੇ ਹੀ ਹੁਸੈਨਪੁਰ ਤੱਕ ਚੱਲਾ ਸੀ ਹੌਲਦਾਰ :- ਅੱਛਾ , ਦਿਖਾ ਆਪਣੇ ਕਾਗਜ ਪੂਰੇ ਆ ਕਿ ਨਹੀਂ,,, ਨਾਲੇ ਉਏ ਆਹ ਝੋਲੇ ਚ ਕੀ ਰੱਖਿਆ, ਭੁੱਕੀ ਤਾਂ ਨਹੀਂ ਕਿਤੇ ਕਰਮਾ(ਡਰੀ ਹੋਈ ਅਵਾਜ ਚ) :- ਨਹੀਂ ਨਹੀਂ ਸਰਕਾਰ ਜੀ, ਮੈਂ ਤਾਂ ਭੈਣ ਘਰ ਲੋਹੜੀ ਦੇਣ ਚੱਲਾ ਹੌਲਦਾਰ :- ਅੱਛਾ ਜੀ ਭੈਣ ਨੂੰ ਲੋਹੜੀ ,,ਸਾਡੀ ਲੋਹੜੀ ਕਿੱਥੇ ਆ, ਸਾਨੂੰ ਲੋਹੜੀ ਕਿਤੇ ਮਨਮੋਹਨ ਸਿੰਘ ਨੇ ਪਾਰਸਲ ਕਰਨੀ ਆ, ਲਿਆ ਕੱਢ ੨੦੦ ਰੁਪਈਆ.. ਨਿੱਕੂ ਜੋ ਸਾਰੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ, ਲੋਹੜੀ ਦੀ ਗੱਲ ਸੁਣ ਤੋਤਲੀ ਜੁਬਾਨੇ ਉੱਚੀ ਜਿਹੀ ਬੋਲਿਆ ਨਿੱਕੂ :- ਉਏ ਮਾਸ਼ੜਾ, ਪਹਿਲਾ ਸ਼ੁੰਦੜ ਮੁੰਦੜੀਏ ਗਾਣਾ ਤਾਂ ਸ਼ੁਣਾ ਦੇ,ਤਾਂ ਹੀ ਭਾਪਾ ਨੇ ਲੋਹੜੀ ਦੇਣੀ, ਨਹੀਂ ਤਾਂ ਟੀਟੂ(ਹੱਥ ਦਾ ਅੰਗੂਠਾ ਦਿਖਾਉਦੇ ਹੋਏ) ਹੀ ਮਿਲਣਾ ਫੜੀ ਵਿੱਚ.. ਇੰਨੀ ਗੱਲ ਸੁਣ ਹੌਲਦਾਰ ਨੂੰ ਕੱਚੀ ਤਰੇਲੀ ਆ ਗਈ. ਸ਼ਰਮਸਾਰ ਹੁੰਦਾ ਹੋਲੀ ਜਿਹਾ ਬੋਲਿਆ ਤੇਰੇ ਸਾਰੇ ਕਾਗਜ ਠੀਕ ਆ ਜਾ ਚਲਾ ਜਾ.. ਤੇ ਕਰਮੇ ਨੇ ਅੰਦਰੋਂ ਅੰਦਰ ਮੁਸਕੁਰਾਉਦੇਂ ਹੋਏ ਸਕੂਟਰ ਨੂੰ ਕਿੱਕ ਮਾਰ ਲਈ, ਤੇ ਨਿੱਕੂ ਫੇਰ ਬੋਲਿਆ, “ਬਹੁਤ ਬਹੁਤ ਧੰਨ ਬੜਬਾਦ ਮਾਸ਼ੜਾ “ ~~~~~Narinder Singh [12th jan 2011]

Yoy may enter 30000 more characters.
12 Jan 2011
bhut vadia kahania narinder veer....
i read this 1st time
12 Jan 2011
nice hai ji.....aida hi likhde raho
12 Jan 2011