ਤੇਰੇ ਨਾਂ ਮੈਂ ਦੀ ਆ ਲੋਹੜੀ ਬਾਲਾਂ॥
ਉਸ ਵਿਚ ਆਪਣੇ ਔਗੁਣ ਜਾਲਾਂ॥
ਛੱਡਕੇ ਪਾਪ ਪੁੰਨ ਦੀਆਂ ਗੱਲਾਂ॥
ਜੇ ਪਾਇਆ ਅਹਿਸਾਸ ਨੂੰ॥
ਹੁਣ ਬਦਲ ਦਈਏ ਐਸੇ ਸਮਾਜ ਨੂੰ॥
ਲੋਹੜੀ ਸਿਰਫ ਇਕ ਜਸ਼ਨ ਨਹੀਂ ਹੈ।
ਸੁੱਖ ਸੰਸਾਰ ਵਿਚ ਹੱਸਣ ਨਹੀਂ ਹੈ।
ਦਲਦ ਵਿਚ ਸਿਰਫ ਧਸਨ ਨਹੀਂ ਹੈ।
ਤੁਸੀ ਤਬਦੀਲ ਕਰੋ ਹਰ ਰਿਵਾਜ ਨੂੰ।
ਹੁਣ ਬਦਲ ਦਈਏ ਐਸੇ ਸਮਾਜ ਨੂੰ॥
ਲੋਹੜੀ ਮੰਗਣ ਸਖਆਂ ਨਾ ਜਾਵਣ।
ਡਰਦੀਆਂ ਘਰੋਂ ਬਾਹਰ ਨਾ ਜਾਵਣ।
ਜਿਵੇਂ ਖੁਦ ਧੀ ਬਣਕੇ ਪਛਤਾਵਣ।
ਲਕੋਈ ਫਿਰਨ ਆਪਣੀ ਲਾਜ ਨੂੰ।
ਹੁਣ ਬਦਲ ਦਈਏ ਐਸੇ ਸਮਾਜ ਨੂੰ॥
ਲੋਹੜੀ ਜਿਸ ਨੇ ਪੁੱਤ ਵਿਆਹਿਆ।
ਲੋਹੜੀ ਜਿਸ ਘਰ ਪੁੱਤ ਜਾਇਆ।
ਰੀਝ ਸੜੀ ਘਰ ਪੱਥਰ ਆਇਆ।
ਕੁਚਲ ਦਈਏ ਇਸ ਰਿਵਾਜ ਨੂੰ।
ਹੁਣ ਬਦਲ ਦਈਏ ਐਸੇ ਸਮਾਜ ਨੂੰ॥
ਔਰਤ ਘਰ ਜਦ ਔਰਤ ਜਾਏ।
ਔਰਤ ਜਦ ਖੁਦ ਲੋਹੜੀ ਮਨਾਵੇ।
ਸੋਝੀ ਜਦ ਉਸਨੂੰ ਅੰਦਰੋਂ ਆਵੇ।
ਆਪਣੀ ਕੀਮਤ ਉਹ ਆਪੇ ਪਾਵੇ।
ਬਦਲੇ ਦੇਵੇ ਆਪਣੇ ਮਜਾਜ ਨੂੰ।
ਹੁਣ ਬਦਲ ਦਈਏ ਐਸੇ ਸਮਾਜ ਨੂੰ॥
ਮੈਂ ਤੇਰੇ ਨਾਂ ਦੀ ਵੇ ਲੋਹੜੀ ਬਾਲਾਂ,
ਉਸ ਵਿਚ ਆਪਣੇ ਔਗੁਣ ਜਾਲਾਂ,
ਛੱਡਕੇ ਤੂੰ ਪਾਪ ਪੁੰਨ ਦੀਆਂ ਗੱਲਾਂ,
ਜੇ ਤੂੰ ਪਾਉਣਾ ਚਾਹੇ ਅਹਿਸਾਸ ਨੂੰ।
ਆ ਹੁਣ ਬਦਲ ਦਈਏ ਸਮਾਜ ਨੂੰ।
ਲੋਹੜੀ ਸਿਰਫ ਇਕ ਜਸ਼ਨ ਨਹੀਂ ਹੈ,
ਨਿਰ੍ਹਾ ਸੁੱਖ ਸੰਸਾਰ ਤਾਂ ਹੱਸਣ ਨਹੀਂ ਹੈ,
ਦਲਦਲ ਵਿੱਚ ਸਿਰਫ ਧਸਣ ਨਹੀਂ ਹੈ,
ਤੁਸੀ ਤਬਦੀਲ ਕਰੋ ਝੂੱਠੇ ਰਿਵਾਜ ਨੂੰ।
ਆ ਹੁਣ ਬਦਲ ਦਈਏ ਸਮਾਜ ਨੂੰ।
ਲੋਹੜੀ ਮੰਗਣ ਸਖੀਆਂ ਨਾ ਜਾਵਣ,
ਡਰਦੀਆਂ ਬਾਹਰ ਪੈਰ ਨਾ ਪਵਣ,
ਜਿਵੇਂ ਖੁਦ ਧੀ ਬਣਕੇ ਪਛਤਾਵਣ,
ਲਕੋਈ ਫਿਰਨ ਆਪਣੀ ਲਾਜ ਨੂੰ।
ਹੁਣ ਬਦਲ ਦਈਏ ਐਸੇ ਸਮਾਜ ਨੂੰ।
ਲੋਹੜੀ ਜਿਸ ਨੇ ਪੁੱਤ ਵਿਆਹਿਆ,
ਲੋਹੜੀ ਜਿਸ ਘਰ ਪੁੱਤ ਜਾਇਆ,
ਰੀਝ ਸੜੀ ਘਰ ਪੱਥਰ ਆਇਆ,
ਧਿ੍ਰਕਾਰ ਹੈ ਐਸੇ ਮਾਂ ਬਾਪ ਨੂੰ।
ਹੁਣ ਬਦਲ ਦਈਏ ਐਸੇ ਸਮਾਜ ਨੂੰ।
ਔਰਤ ਘਰ ਜਦ ਔਰਤ ਜਾਏ,
ਔਰਤ ਜਦ ਖੁਦ ਲੋਹੜੀ ਮਨਾਵੇ,
ਸੋਝੀ ਜਦ ਉਸਨੂੰ ਅੰਦਰੋਂ ਆਵੇ,
ਬਦਲੇ ਦੇਵੇ ਆਪਣੇ ਮਜਾਜ ਨੂੰ।
ਹੁਣ ਬਦਲ ਦਈਏ ਐਸੇ ਸਮਾਜ ਨੂੰ।
ਜਨਮ ਦੇਵੇ ਤਾਂ ਮਾਂ ਅਖਵਾਵੇ
ਆਪਣੀ ਕੀਮਤ ਜਾਂ ਆਪੇ ਪਾਵੇ,
ਆਪਣੇ ਹੱਕ ਹੱਥੋਂ ਹੱਥਿਆਵੇ,
ਕਰੇ ਬੁਲੰਦ ਆਪਣੀ ਆਵਾਜ਼ ਨੂੰ।
ਹੁਣ ਬਦਲ ਦੇਵੇਗੀ ਐਸੇ ਸਮਾਜ ਨੂੰ।
ਗੁਰਮੀਤ ਸਿੰਘ