Punjabi Poetry
 View Forum
 Create New Topic
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਆਉ ! ਲੋਹੜੀ ਮਨਾਈਏ



ਆਉ ! ਲੋਹੜੀ ਮਨਾਈਏ ,
ਵਹਿਮ ਭਰਮ ਭੁਲਾਈਏ,
ਅੰਧਵਿਸ਼ਵਾਸ ਮਿਟਾਈਏ,
ਨਸ਼ਿਆਂ ਤੋਂ ਜਵਾਨੀ ਬਚਾਈਏ,

ਦਲਿੱਦਰਾਂ ਦੀ ਜੜ ਚੁੱਲੇ ਪਾਈਏ,
ਧੀਆਂ ਲਈ ਲੋਹੜੀ ਮਨਾਈਏ,
ਧੀਆਂ ਨੂੰ ਸਤਿਕਾਰ ਦਵਾਈਏ,
ਪੰਜਾਬੀ ਸੱਭਿਆਚਾਰ ਬਚਾਈਏ,

ਭੁੱਖੇ ਨੂੰ ਅੰਨ, ਪਿਆਸੇ ਨੂੰ ਪਾਣੀ,
ਕੱਢੀਏ ਪਾਣੀ ਵਿੱਚੋਂ ਮਧਾਣੀ,
ਜਿੳਂ ਸੱਚ ਕਹਿੰਦੀ ਹੈ ਬਾਣੀ,
ਪੂਜਨੀਕ ਹੈ ਹਰ ਸੁਆਣੀ,

ਮਨਾਂ 'ਤੇ ਜੰਮੀ ਕਾਲਖ ਲਾਹੀਏ,
'ਨਾਨਕ' ਦੇ ਪੈਰੋਕਾਰ ਕਹਾਈਏ,
ਧੀਆਂ ਬਚਾਈਏ, ਬੂਟੇ ਲਾਈਏ,
ਪ੍ਰਕਿਰਤੀ ਨੂੰ ਸਵਰਗ ਬਣਾਈਏ,

ਪੁੱਤਾਂ-ਧੀਆਂ ਨੂੰ ਸਮਾਨ ਸਦਾਈਏ,
ਭਟਕੀ ਜਵਾਨੀ ਲੀਹ 'ਤੇ ਲਿਆਈਏ,
ਇਨਸਾਨੀਅਤ ਦਾ ਹੋਕਾ ਲਾਈਏ,
ਆਉ! ਰਲਕੇ ਲੋਹੜੀ ਮਨਾਈਏ,
ਇਨਸਾਨੀਅਤ ਦਾ ਹੋਕਾ ਲਾਈਏ ।

(ਜੱਸ ਬਰਾੜ) 130114


12 Jan 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਿਧਾਂਤਾਂ ਦੀ ਲੱਕੜ ਪਾਕੇ,
ਵਹਿਮਾਂ ਵਾਲੀ ਲੰਬ ਕਢਾਕੇ,
ਬਾਲ ਵਿਲੱਖਣ ਲੋਹੜੀ ਯਾਰਾ,
ਨਿਘ ਆਊਗਾ ਬਹੁਤ ਪਿਆਰਾ |

Nice One, ਜੱਸ ਬਾਈ ਜੀ | TFS

 

@@@@@ HAPPY LOHRI TO ONE AND ALL @@@@@

 

ਗੁਰਮੱਤ ਦੀ ਲੱਕੜ ਪਾਕੇ,

ਵਹਿਮਾਂ ਵਾਲੀ ਲੰਬ ਕਢਾਕੇ,

ਬਾਲ ਵਿਲੱਖਣ ਲੋਹੜੀ ਯਾਰਾ,

ਨਿਘ ਆਊਗਾ ਬਹੁਤ ਪਿਆਰਾ |

 

12 Jan 2014

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸ਼ੁਕਰੀਆ ਜਗਜੀਤ ਜੀ ......ਰਾਜੀ ਰਹੋ
13 Jan 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵੀਰ ਲੋਹੜੀ ਦੇ ਤਿਓਹਾਰ ਨਾਲ ਪੂਰਾ ਇਨਸਾਫ਼ ਕਰਦੀ ਹੈ ਤੁਹਾਡੀ ਇਹ ਲਿਖਤ ! ਜਿਓੰਦੇ ਵੱਸਦੇ ਰਹੋ,,,

13 Jan 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

bahut khoob jio sir ji

 

17 Jan 2014

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

shukriaa ji shukriaa .......thanx harpinder n gurpreet

23 Jan 2014

Reply