ਅਕਸਰ ਲੋਕ ਕਹਿੰਦੇ ਨੇ
ਆਓ ਵਿਛੜੀ ਰੂਹ ਨੂੰ ਯਾਦ ਕਰੀਏ
ਮੈਂ ਕਹਿੰਦਾ ਯਾਦ ਤਾਂ ਉਹਨਾ ਨੂੰ ਕਰੀਦਾ
ਜੋ ਭੁੱਲੇ ਹੋਣ
ਉਹ ਰੁਹਾ ਤਾਂ ਵਿੱਛੜੀਆ ਹੀ ਨਹੀ
ਵਿੱਛੜਿਆ ਹੈ ਤਨ ਉਹਨਾ ਦਾ
ਜਦ ਵੀ ਇਕਾਂਤ'ਚ ਬੈਠਾ ਹੁੰਦਾ
ਉਦਾਸ ਜਿਹਾ
ਤਾਂ ਬਾਪੂ ਜੀ ਆ ਕੋਲ ਬਹਿ ਜਾਦੇ
ਤੇ ਕਹਿੰਦੇ ਪੁਤਰਾ ਉਦਾਸ ਨਾ ਹੋ
ਅੱਗੇ ਵੱਧ
ਫਿਰ ਕੀ ਹੋਇਆ
ਮੇਰਾ ਤਨ ਨਹੀ
ਮੈ ਤੇਰੇ ਨਾਲ ਹਾ
ਤੇ ਪੁੱਛਦੇ
ਯਾਦ ਨੇ ਮੇਰੀਆ ਗੱਲਾ
ਮੇਰੀਆ ਨਸਹੀਤਾਂ
ਤੈਨੂੰ ਕਹਿੰਦਾ ਸਾਂ
ਝੂਠ ਨਾ ਬੋਲੀ
ਹਰ ਇੱਕ ਨਾਲ ਪਿਆਰ ਨਾਲ ਰਹੀ
ਭਾਵੇ ਘਿਓ ਦੇ ਘੜੇ
ਕਿਉ ਨਾ ਰੋੜ ਦੇਈ
ਮੈਨੂੰ ਸੱਚ ਬੋਲੀ
ਤਾਂ ਮੈ ਕਹਿਦਾ
ਯਾਦ ਹੈ
ਮੈਂ ਕਹਿੰਦਾ ਪਿਤਾ ਜੀ
ਮੈ ਤੁਹਾਡੇ ਵਰਗਾ ਨਹੀ ਹੋ ਸਕਦਾ
ਇਹ ਦੁਨੀਆ ਤੇ
ਸੱਚ ਨਹੀ ਝੂਠ ਚਲਦਾ
ਫਿਰ ਪਿਤਾ ਜੀ ਕਹਿੰਦੇ
ਗੁਰੂ ਤੇ ਭਰੋਸਾ ਰੱਖ
ਬਾਣੀ ਤੇ ਨਿਸ਼ਚੈ
ਤੇਰੀ ਹਰ ਮੈਦਾਨ ਫਤਹਿ
"ਦਾਤਾਰ" ਬੜਾ ਹੋਸਲਾ ਮਿਲਦਾ
ਜਦ ਪਿਤਾ ਜੀ
ਆਕੇ ਮੇਰੇ ਨਾਲ
ਗੱਲਾ ਕਰਦੇ
ਅਕਸਰ ਲੋਕ ਕਹਿੰਦੇ ਨੇ
ਆਓ ਵਿਛੜੀ ਰੂਹ ਨੂੰ ਯਾਦ ਕਰੀਏ
ਮੈਂ ਕਹਿੰਦਾ ਯਾਦ ਤਾਂ ਉਹਨਾ ਨੂੰ ਕਰੀਦਾ
ਜੋ ਭੁੱਲੇ ਹੋਣ
ਉਹ ਰੁਹਾ ਤਾਂ ਵਿੱਛੜੀਆ ਹੀ ਨਹੀ
ਵਿੱਛੜਿਆ ਹੈ ਤਨ ਉਹਨਾ ਦਾ
ਜਦ ਵੀ ਇਕਾਂਤ'ਚ ਬੈਠਾ ਹੁੰਦਾ
ਉਦਾਸ ਜਿਹਾ
ਤਾਂ ਬਾਪੂ ਜੀ ਆ ਕੋਲ ਬਹਿ ਜਾਦੇ
ਤੇ ਕਹਿੰਦੇ ਪੁਤਰਾ ਉਦਾਸ ਨਾ ਹੋ
ਅੱਗੇ ਵੱਧ
ਫਿਰ ਕੀ ਹੋਇਆ
ਮੇਰਾ ਤਨ ਨਹੀ
ਮੈ ਤੇਰੇ ਨਾਲ ਹਾ
ਤੇ ਪੁੱਛਦੇ
ਯਾਦ ਨੇ ਮੇਰੀਆ ਗੱਲਾ
ਮੇਰੀਆ ਨਸਹੀਤਾਂ
ਤੈਨੂੰ ਕਹਿੰਦਾ ਸਾਂ
ਝੂਠ ਨਾ ਬੋਲੀ
ਹਰ ਇੱਕ ਨਾਲ ਪਿਆਰ ਨਾਲ ਰਹੀ
ਭਾਵੇ ਘਿਓ ਦੇ ਘੜੇ
ਕਿਉ ਨਾ ਰੋੜ ਦੇਈ
ਮੈਨੂੰ ਸੱਚ ਬੋਲੀ
ਤਾਂ ਮੈ ਕਹਿਦਾ
ਯਾਦ ਹੈ
ਮੈਂ ਕਹਿੰਦਾ ਪਿਤਾ ਜੀ
ਮੈ ਤੁਹਾਡੇ ਵਰਗਾ ਨਹੀ ਹੋ ਸਕਦਾ
ਇਹ ਦੁਨੀਆ ਤੇ
ਸੱਚ ਨਹੀ ਝੂਠ ਚਲਦਾ
ਫਿਰ ਪਿਤਾ ਜੀ ਕਹਿੰਦੇ
ਗੁਰੂ ਤੇ ਭਰੋਸਾ ਰੱਖ
ਬਾਣੀ ਤੇ ਨਿਸ਼ਚੈ
ਤੇਰੀ ਹਰ ਮੈਦਾਨ ਫਤਹਿ
"ਦਾਤਾਰ" ਬੜਾ ਹੋਸਲਾ ਮਿਲਦਾ
ਜਦ ਪਿਤਾ ਜੀ
ਆਕੇ ਮੇਰੇ ਨਾਲ
ਗੱਲਾ ਕਰਦੇ