|
 |
 |
 |
|
|
Home > Communities > Punjabi Poetry > Forum > messages |
|
|
|
|
|
ਲੋਕ... |
ਡਾਂਗਾਂ ਲੈ ਲੈ ਲੱਭਦੇ ਫਿਰਦੇ ਬੱਧੇ ਗੱਗ ਨੂੰ ਖੁੱਲ੍ਹੇ ਲੋਕ ਪਤਾ ਨਹੀਂ ਕਿਹੜੀ ਗਲੀ-ਚੁਰਾਹੇ ਫਿਰਦੇ ਭੁੱਲੇ-ਭੁੱਲੇ ਲੋਕ....।
ਕਿਸ ਨੇ ਕੀਤਾ ਘਾਣ ਇਨ੍ਹਾਂ ਦਾ ਕਿਸ ਨੇ ਮਾਰੀ ਮੱਤ ਇਨ੍ਹਾਂ ਦੀ ਕਿਸ ਨੇ ਕੀਤੇ ਜਮਾਂ ਨਿਪੁੰਸਕ ਇਹ ਪਿੰਡੀ ਦੇ ਦੁੱਲੇ ਲੋਕ...।
ਹੋ ਗਈਆਂ ਲਾਚਾਰ ਸਿਸਕੀਆਂ ਨਾ ਖੰਡੇ ਨਾ ਤੇਗਾਂ ਲਿਸ਼ਕੀਆਂ ਕੀ ਅਮ੍ਰਿਤ ਕੀ ਮੋਹਰਾ ਆਖਿਰ ਸੀਮਿਤ ਹੋ ਗਏ ਚੁੱਲ੍ਹੇ ਲੋਕ....।
ਜਿੱਧਰ ਦੀ ਹੈ 'ਵਾ ਤੁਰ ਪੈਂਦੀ ਓਧਰ ਨੂੰ ਹੀ ਤੁਰ ਪੈਂਦੇ ਨੇ ਲੈ ਜਾਏ ਅਪਣੇ ਨਾਲ ਵਹਾ ਕੇ ਇਹ ਹਵਾ ਦੇ ਬੁੱਲ੍ਹੇ, ਲੋਕ....।
ਕਿਹੜੀ ਸ਼ੈਅ ਨੇ ਕੀਤੇ ਅਗਵਾ ਕਿਹੜੀ ਸ਼ੈਅ ਨੇ ਵਰਗਲਾਏ ਲਾਜ਼ਿਮ ਹੱਥ ਲਗਾਮ ਕਿਸੇ ਦੇ ਆਪ ਫੜਾ ਕੇ ਭੁੱਲੇ ਲੋਕ....।
ਡਾਂਗਾਂ ਲੈ ਲੈ ਲੱਭਦੇ ਫਿਰਦੇ ਬੱਧੇ ਗੱਗ ਨੂੰ ਖੁੱਲ੍ਹੇ ਲੋਕ ਪਤਾ ਨਹੀਂ ਕਿਹੜੀ ਗਲੀ-ਚੁਰਾਹੇ ਫਿਰਦੇ ਭੁੱਲੇ-ਭੁੱਲੇ ਲੋਕ...॥
ਸੁਰਜੀਤ ਗੱਗ
|
|
18 Dec 2012
|
|
|
|
wah ! very nice ! tfs bittu veer ,,,jio,,,
|
|
18 Dec 2012
|
|
|
|
Bittu Bhaji kamal kiti aa
|
|
19 Dec 2012
|
|
|
|
Bittu Bhaji kamal kiti aa
|
|
19 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|