|
 |
 |
 |
|
|
Home > Communities > Punjabi Poetry > Forum > messages |
|
|
|
|
|
ਵਿਦਵਾਨ ਲੋਕ .. |
ਮੈਂ ਵਿਦੇਸ਼ੀ ਕੈਮਰੇ ਨਾਲ ਘਾਹ ਖੋਤਦੀ ਔਰਤ ਦੀਆਂ ਤਸਵੀਰਾਂ ਨਹੀ ਲਾਹੁੰਦਾ ਮੇਰੇ ਚ ਹੁਨਰ ਨਹੀ ਕਿਸੇ ਭੀਖ ਮੰਗਦੇ ਬਚੇ ਦੀ ਮੁਸਕਾਨ ਚੋਂ ਹੁਸਨ ਲਭਣ ਦਾ ਕਿਸੇ ਕਾਲਪਨਿਕ ਜੋਗੀ ਦੀ ਸੁਆਹ ਮਥੇ ਉੱਤੇ ਲਾਉਣ ਦਾ
ਕਿਸੇ ਧਰਨੇ ਤੇ ਦਿੱਤੇ ਗਏ ੨ ਮਿੰਟ ਦੇ ਸਮੇ ਚ ਮੈਨੂੰ ਆਪਣੀ ਗੱਲ ਮੁਕਾਉਣਾ ਨਹੀ ਆਉਂਦਾ ਤੇ ਨਾ ਅਖਬਾਰ ਪੜ੍ਹਦਿਆਂ ਚਾਹ ਪੀਣਾ..
ਮੈਂ ਸੁੱਕੀਆਂ ਅਖਾਂ ਦੇ ਪਿਛਲੇ ਇੱਕ ਦੋ ਹੰਝੂ ਭਾਲਦਾ ਹਾਂ ਜੋ ਮੇਰੀ ਕਲਮ ਦੀ ਸਿਆਹੀ ਬਣਦੇ ਨੇ ਤੇ ਪੜ੍ਹਨ ਵਾਲਾ ਕਹਿੰਦੈ ਇਹ ਤੇ ਮੇਰੀ ਹੀ ਗੱਲ ਏ . ਜੋ ਮੈਂ ਕਦੀ ਨਹੀ ਸੀ ਕਰਨੀ ...
ਗ਼ੁਸਤਾਖ਼ ਜ਼ਿਹਨ
|
|
02 Jun 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|