ਲੋਕ ਧਰਮ ਨੂੰ ਸਿਰਫ ਇਸੇ ਲਈ ਮੰਨਦੇ ਹਨ ਕਿ ਉਹਨ੍ਹਾਂ ਦਾ ਟੱਬਰ ਰਾਜ਼ੀ-ਬਾਜ਼ੀ ਰਹੇ ਤੇ ਆਰਥਕ ਹਾਲਤ ਚੰਗੀ ਹੋ ਜਾਵੇ |
ਇਸ ਲਈ ਨਹੀਂ ਕਿ ਉਹਨ੍ਹਾਂ ਅੰਦਰ ਬ੍ਰਹਿਮੰਡ, ਸ਼੍ਰਿਸ਼ਟੀ ਤੇ ਜਿੰਦਗੀ ਦੇ ਮੂਲ ਆਧਾਰਾਂ ਤੇ ਕਾਰਣ ਨੂੰ ਜਾਣਨ ਡੀ ਕੋਈ ਦਾਰਸ਼ਨਿਕ ਜਿਗਿਆਸਾ ਹੈ |
ਲੋਕਾਂ ਦੇ ਮਨਾਂ ਵਿੱਚ ਗੁਰੂ-ਪੀਰ ਤੇ ਰੱਬ ਦਾ ਸੰਕਲਪ ਕਿਸੇ ਸੁਯੋਗ ਡਾਕਟਰ, ਬੈੰਕ ਜਾਂ ਥਾਣੇ ਵਰਗਾ ਹੀ ਹੈ ਤੇ ਉਹ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਵਾਉਣਾ ਲੋਚਦੇ ਹਨ |