ਲੋਕੀ ਮੇਨੂੰ ਪੁਛਦੇ ਕੀ ਰਿਸ਼ਤਾ ਸੀ ਮੇਰਾ ਤੇ ਤੇਰਾ,
ਕੀ ਦਸਾਂ ਮੈ ਜੋ ਅਦ ਵਿਚਾਲੇ ਟੁਟਿਆ ਸੀ ਮੇਰਾ ਤੇ ਤੇਰਾ,
ਕਿੰਜ ਦਸ ਦਿਆ ਕੇ ਗੁਨੇਗਾਰ ਹਾ ਮੈ ਤੇਰਾ,
ਮੈ ਆਪਣੇ ਹਥੀਂ ਕਿਸੇ ਹੋਰ ਨੂੰ ਦੇ ਦਿਤਾ ਜੋ ਹ਼ਕ ਸੀ ਤੇਰਾ,
ਕੀ ਦਸਾਂ ਜੋ ਸਭ ਤੋਂ ਪਹਿਲਾਂ ਟੁਟਿਆ ਸੀ ਓਹ ਦਿਲ ਸੀ ਤੇਰਾ,
ਦਿਲ ਡਰਦਾ ਸੀ ਕਿੰਜ ਸਹਾਂਗਾ ਸਦਾ ਲਈ ਮੈ ਜਾਣਾ ਤੇਰਾ,
ਕੁਝ ਬੋਤਲ ਨੇ ਕੁਝ ਕਲਮ ਨੇ ਸਾਥ ਨਿਭਾਇਆ ਮੇਰਾ,
ਤੇਨੂੰ ਅੱਜ ਸੁਖੀ ਦੇਖ ਕੇ, ਦਿਲ ਡਰਦਾ ਹੈ ਮੇਰਾ,
ਕੀਤੇ ਜਗ ਜ਼ਾਹਰ ਨਾ ਹੋ ਜਾਵੇ ਕੀ ਸੀ ਰਿਸ਼ਤਾ ਮੇਰਾ ਤੇ ਤੇਰਾ,
ਇਹ ਦੁਨਿਆ ਦੋ ਮੂਹੀ ਤਲਵਾਰ ਸੁਣਨਾ ਚਾਹੁੰਦੀ ਦਿਲ ਦਾ ਹਾਲ ਨੀ ਮੇਰਾ,
ਪਰ ਮੈ ਤਾਂ ਕਾਗਜ਼ ਤੇ ਲਾਹ ਦਿੰਦਾ ਜਦੋਂ ਦਿਲ ਰੋਂਦਾ ਮੇਰਾ,
ਪਰ ਮੁੰਹ ਤੇ ਨਹੀ ਲਿਆਉਂਦਾ 'ਇੰਦਰ' ਕਦੇ ਨਾਮ ਵੀ ਤੇਰਾ...............