|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿਲ ਸਾਫ਼ ਜਿਨਾ ਦੇ ਓਹ ....... |
ਦਿਲ ਸਾਫ਼ ਜਿਨਾ ਦੇ ਓਹ ਇੰਜ ਨਹੀਓਂ ਕਰਦੇ, ਤਿਖੇ-ਤਿਖੇ ਨੇਣਾ ਵਿਚ ਕਜਰਾ ਨੀ ਧਰਦੇ.
ਝਾਂਜਰਾ ਦੇ ਬੋਰ ਸਾਨੂੰ ਸਭ ਕੁਝ ਦਸਦੇ, ਮਸਲਾ ਤਾਂ ਖਾਸ ਹੈ ਤਾਹਿਓਂ ਦੁਖ ਜਰਦੇ.
ਸਤਰੰਗੀ ਚੁੰਨੀ ਤੇਰੀ ਹਵਾ ਨਾਲ ਖੇਲਦੀ, ਆਸਕਾਂ ਨੂੰ ਕਹਿੰਦੀ ਬਸ ਦਿਲ ਇਥੇ ਧਰਦੇ.
ਲੰਬੀ ਤੇਰੀ ਗੁਤ ਦੇ ਨਾਗ ਜਹਰੀਲੇ ਨੇ, ਸਾਂਭ-ਸਾਂਭ ਰੱਖ ਤੂੰ ਮੁੰਡੇ ਬੜੇ ਡਰਦੇ.
ਕੀਤਾ ਦੱਸ ਕੀ ਤੂੰ ਸੋਹਨੀਏ-ਸੁਨ੍ਖੀਏ, ਖਾਲੀ ਬੱਸ ਛਡ੍ਕੇ ਓਹ ਤੇਰੇ ਨਾਲ ਚੜਦੇ.
ਇਰਾਦੇ ਤੇਰੇ ਠੀਕ ਨੀਂ ਕੋਕਾ ਸਾਨੂੰ ਦਸਦਾ, ਰੁਕਦੀ ਨੀਂ ਤੂੰ ਜਾਂ ਰੋਕਦੇ ਨੀ ਘਰਦੇ.
ਮੁੰਡਿਆਂ ਦੇ ਅਗੋਂ ਤੂੰ ਜਾਣ-ਜਾਣ ਲ੍ਘਂਦੀ, ਤੇਨੂੰ ਦੇਖ-ਦੇਖ ਕੇ ਥੋੜਾ-ਥੋੜਾ ਮਰਦੇ.
ਆਉਂਦੀ ਏ ਜੁਆਨੀ ਏਦਾ ਹੀ ਸਭਤੇ, 'ਜੱਗੀ' ਦੱਸ ਨਾਂ ਕਿਸੇ ਨੂੰ ਰੱਖ ਬਸ ਪਰਦੇ.
|
|
06 Jul 2011
|
|
|
|
"ਖਾਲੀ ਛਡ ਬਸ ਓਹ ਤੇਰੇ ਨਾਲ ਚੜਦੇ"....ਵਾਹ ਵੀਰ ਜੀ ਵਾਹ
khali chhad bas oh tere naal charhde....vah ji vah
|
|
06 Jul 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|