|
''ਜੁੱਤੀ ਘੱਸ ਚੱਲੀ ....ਗੀਤ (ਜੱਗੀ) |
"ਜੁੱਤੀ ਘੱਸ ਚੱਲੀ ਤੂੰ ਨਾ ਪਿਆਰ ਜਿਤਾਯਾ"
ਨੀ ਦੋ ਸਾਲ ਤੋਂ ਮਗਰ ਹਾਂ ਫਿਰਦੇ, ਅਸੀਂ ਤਾਂ ਤੇਰੇ ਆਸਕ ਚਿਰਦੇ, ਹੁਣ ਤਾਂ ਠੰਡ ਤੂੰ ਪਾਲਾ ਹਿਰਦੇ, ਏਨ੍ਨੀ ਦੂਰ ਭਜਾਕੇ ਵੀ ਤੇਨੂੰ ਤਰਸ ਨਾ ਆਇਆ, ਜੁੱਤੀ ਘੱਸ ਚੱਲੀ ਤੂੰ ਨਾ ਪਿਆਰ ਜਿਤਾਯਾ.
ਨੀ ਸ਼ਾਮ ਨੂੰ ਗੇੜੇ ਗਲੀ ਚ' ਲਾਵਾਂ, ਦਿਸਦੀ ਨੀ ਤਾਂ ਰੋਂਦਾ ਆਵਾਂ, ਦਿਲ ਦੀ ਗੱਲ ਮੈਂ ਕਿਨੂੰ ਸੁਣਾਵਾਂ, ਜੋ ਮਰਜੀ ਤੂੰ ਕਰਲਾ ਸਾਡਾ ਤੇਨੂੰ ਲੜ ਫੜਾਇਆ, ਜੁੱਤੀ ਘੱਸ ਚੱਲੀ ....
ਨੀ ਪਿਆਰ ਤੇਰੇ ਨੇ ਪਾਗਲ ਕੀਤਾ, ਹੋਇਆ ਸਾਡਾ ਫੀਤਾ-ਫੀਤਾ, ਫੇਰ ਵੀ ਪਾਣੀ ਵਾਰ ਕੇ ਪੀਤਾ, ਏਦਾ ਹੀ ਜੇ ਕਰਨੀ ਸੀ ਤਾਂ ਮਗਰ ਕਾਸਨੂੰ ਲਾਇਆ, ਜੁੱਤੀ ਘੱਸ ਚੱਲੀ .....
ਨੀਂ ਆਜਾ ਆਕੇ ਪਿਆਰ ਜਿਤਾਲਾ, ਰੁਸਿਆ "ਜੱਗੀ" ਛੇਤੀ ਮਨਾਲਾ, ਦਿਤੀ ਗਾਨੀ ਗਲ ਵਿਚ ਪਾਲਾ, ਤੇਰੇ ਕਰਕੇ ਇਸ ਮੁੰਡੇ ਨੇ ਪਰਚਾ ਸਿਰ ਕਟਵਾਇਆ, ਜੁੱਤੀ ਘੱਸ ਚੱਲੀ .............
|
|
26 May 2011
|
|
|
|
vry nice g....hun ta lagda mann hi jau......lolz
|
|
26 May 2011
|
|
|
|
nice ,,, ਜਗਦੇਵ ਵੀਰ,,, ਦੇਬੀ ਨੇ ਲਿਖਿਆ ਹੈ
" ਦੱਸ ਸਾਥੋਂ ਕੇਹੜੀਆਂ ਵਗਾਰਾਂ ਨਾਂ ਕਰਾਈਆਂ ਨੀਂ,
ਤੇਰੇ ਸੱਦੇਆਂ ਨੇ ਪੈਰੀਂ ਜੁੱਤੀਆਂ ਨਾਂ ਪਾਈਆਂ ਨੀਂ,"
ਸੋ ਜੁੱਤੀ ਪਾ ਕੇ ਹੀ ਨੀਂ ਸੀ ਜਾਣੀਂ,,,,,,,,,,,,,,,,, : ) ,,,
nice ,,, ਜਗਦੇਵ ਵੀਰ,,,
ਦੇਬੀ ਨੇ ਲਿਖਿਆ ਹੈ
" ਦੱਸ ਸਾਥੋਂ ਕੇਹੜੀਆਂ ਵਗਾਰਾਂ ਨਾਂ ਕਰਾਈਆਂ ਨੀਂ,
ਤੇਰੇ ਸੱਦੇਆਂ ਨੇ ਪੈਰੀਂ ਜੁੱਤੀਆਂ ਨਾਂ ਪਾਈਆਂ ਨੀਂ,"
ਸੋ ਜੁੱਤੀ ਪਾ ਕੇ ਹੀ ਨੀਂ ਸੀ ਜਾਣੀਂ,,,,,,,,,,,,,,,,, : ) ,,,
|
|
27 May 2011
|
|
|
|
Not up to the marks as compared to your previous posts veer ji !
|
|
27 May 2011
|
|
|
|
next time i'll try more
thanks
|
|
27 May 2011
|
|
|
|