ਮੁੱਹਬਤ ਹੀ ਮੁੱਹਬਤ ਸ਼ੈਅ ਹੈ ਕੋਈ,
ਸੱਭ ਨੂੰ ਮਿਲੀ ਇਹ ਮੇਰੀ ਨਾ ਹੋਈ ||
ਪੁਰੇ ਦੀ ਪੌਣ ਬਣ ਹੈ ਘੁੰਮਦੀ ਦੁਆਲੇ,
ਮੇਰੀ ਹੀ ਚੌਖਟ ਕਿਉ ਸੁੰਨੀ ਹੈ ਹੋਈ ||
ਮੇਰੇ ਬੋਲ ਵੀ ਅਮਾਨਤ ਨੇ ਹੈ ਉਸਦੀ
ਮੇਰੇ ਨਾ ਹਿੱਸੇ ਆਇਆ ਲਫਜ਼ ਕੋਈ ||
ਦੀਦੇ ਇਸ ਰਾਹ ਵਿਚ ਜਗਦੇ ਹੀ ਰਹੇ,
ਹੁਣ ਰੋਸ਼ਨੀ ਇਹਨਾ ਦੀ ਗੁਲ ਹੈ ਹੋਈ ||
ਅਣਜਾਣ ਹੈ ਬਸਤੀ, ਅਣਜਾਣ ਡਗਰ,
ਮੇਰਾ ਇਥੇ ਨਹੀ ਹੈ ਸੰਗੀ ਸਾਥੀ ਕੋਈ ||
"ਦਾਤਾਰ" ਇਥੇ ਬਦਲਦੇ ਨੇ ਦਿਨ ਤੇ ਸਾਲ,
ਕਿਉ? ਮੇਰੀ ਤਕਦੀਰ ਹੀ ਨਾ ਬਦਲ ਹੋਈ ||
ਮੁੱਹਬਤ ਹੀ ਮੁੱਹਬਤ ਸ਼ੈਅ ਹੈ ਕੋਈ,
ਸੱਭ ਨੂੰ ਮਿਲੀ ਇਹ ਮੇਰੀ ਨਾ ਹੋਈ ||
ਪੁਰੇ ਦੀ ਪੌਣ ਬਣ ਹੈ ਘੁੰਮਦੀ ਦੁਆਲੇ,
ਮੇਰੀ ਹੀ ਚੌਖਟ ਕਿਉ ਸੁੰਨੀ ਹੈ ਹੋਈ ||
ਮੇਰੇ ਬੋਲ ਵੀ ਅਮਾਨਤ ਨੇ ਹੈ ਉਸਦੀ
ਮੇਰੇ ਨਾ ਹਿੱਸੇ ਆਇਆ ਲਫਜ਼ ਕੋਈ ||
ਦੀਦੇ ਇਸ ਰਾਹ ਵਿਚ ਜਗਦੇ ਹੀ ਰਹੇ,
ਹੁਣ ਰੋਸ਼ਨੀ ਇਹਨਾ ਦੀ ਗੁਲ ਹੈ ਹੋਈ ||
ਅਣਜਾਣ ਹੈ ਬਸਤੀ, ਅਣਜਾਣ ਡਗਰ,
ਮੇਰਾ ਇਥੇ ਨਹੀ ਹੈ ਸੰਗੀ ਸਾਥੀ ਕੋਈ ||
"ਦਾਤਾਰ" ਇਥੇ ਬਦਲਦੇ ਨੇ ਦਿਨ ਤੇ ਸਾਲ,
ਕਿਉ? ਮੇਰੀ ਤਕਦੀਰ ਹੀ ਨਾ ਬਦਲ ਹੋਈ ||