ਮੋਹੱਬਤ
ਇਕ ਖੂਬਸੂਰਤ ਪਹਿਲੂ ਜ਼ਿੰਦਗੀ ਦਾ
ਜੋ ਇਸਨੂੰ ਜੀਣ ਲਾਇਕ ਬਣਾਉਂਦਾ ਹੈ
ਜਾਂ ਇਕ ਹਿੱਸਾ ਹੈ ਕਿਸੇ ਮਾਜ਼ੀ ਦਾ
ਬਿਰਹਾ ਦੀ ਅੱਗ ਸੁਲਗਾਉਂਦਾ ਹੈ
ਜ਼ਿੰਦਗੀ ਦੇ ਅਥਾਹ ਦਰਿਆ ਵਿਚ
ਉੱਠਦੀਆਂ ਲਹਿਰਾਂ ਦੀ ਹੋਂਦ ਹੈ ਮੋਹੱਬਤ
ਜਿਸ ਵਿਚ ਚਾਹੇ ਕੋਈ ਆਸ਼ਕ਼ ਡੁੱਬੇ
ਜਾਂ ਸਣੇ ਬਾਰਾਤ ਕੋਈ ਕਿਸ਼ਤੀ
ਕੰਡਿਆਂ ਦੀ ਸ਼ਾਂਤੀ ਚ ਕੋਈ ਖਲਲ ਨਹੀ ਪੈਂਦਾ
ਇਸਦੇ ਪਹੁ ਫੁਟਾਲੇ ਫੁੱਲਾਂ ਦੀ ਸੇਜ ਤੇ
ਤਰਕਾਲਾਂ ਕੰਡਿਆਂ ਦੀ ਸਹਿਲਾਹਟ ਤੇ
ਕਦੋਂ ਆਉਂਦੀਆਂ ਕਦ ਬਸਰ ਹੁੰਦੀਆਂ
ਰੱਬ ਜਾਣੇ ਕਿੰਝ ਉਮਰਾਂ ਦੀ ਸਾਂਝ ਪਾਕੇ
ਸਭ ਖੋਹ ਕੇ ਵੀ ਸਭ ਸਿਖਾਉਂਦੀਆਂ
ਨਜ਼ਰਾਂ ਦੀ ਅਟਖੇਲੀ ਚ ਬਿਨਾਂ ਪੈਮਾਨੇ ਦਾ ਨਸ਼ਾ
ਮੋਹੱਬਤ ਹੀ ਤਾਂ ਹੈ ਜੋ ਨੈਣਾਂ ਚ ਪਏ ਘੱਟੇ ਨੂ
ਰਕ਼ੀਬ ਦਾ ਜ਼ੁਲਮ ਮੰਨ ਮਹਿਬੂਬ ਨੂੰ ਪੂਜਦੀ ਹੈ
ਉਹ ਮੋਹੱਬਤ ਹੀ ਹੈ ਜੋ ਦਿਲਾਂ ਚ ਧੁਖਦੀ ਹੈ
ਕਿਸੇ ਮਜ਼ਾਰ ਦੇ ਅਧਬੁਝੇ ਚਿਰਾਗ ਵਾਂਗ
ਜਾਂ ਅੱਗ ਚ ਭੱਖਦੇ ਸੋਨੇ ਵਾਂਗ
ਰੂਹ ਦੀਆਂ ਸਿਲਵਟਾਂ ਸੁਆਰਦੀ ਹੈ
"ਮੋਹੱਬਤ"
ਮੋਹੱਬਤ
ਇਕ ਖੂਬਸੂਰਤ ਪਹਿਲੂ ਜ਼ਿੰਦਗੀ ਦਾ
ਜੋ ਇਸਨੂੰ ਜੀਣ ਲਾਇਕ ਬਣਾਉਂਦਾ ਹੈ
ਜਾਂ ਇਕ ਹਿੱਸਾ ਹੈ ਕਿਸੇ ਮਾਜ਼ੀ ਦਾ
ਬਿਰਹਾ ਦੀ ਅੱਗ ਸੁਲਗਾਉਂਦਾ ਹੈ
ਜ਼ਿੰਦਗੀ ਦੇ ਅਥਾਹ ਦਰਿਆ ਵਿਚ
ਉੱਠਦੀਆਂ ਲਹਿਰਾਂ ਦੀ ਹੋਂਦ ਹੈ ਮੋਹੱਬਤ
ਜਿਸ ਵਿਚ ਚਾਹੇ ਕੋਈ ਆਸ਼ਕ਼ ਡੁੱਬੇ
ਜਾਂ ਸਣੇ ਬਾਰਾਤ ਕੋਈ ਕਿਸ਼ਤੀ
ਕੰਡਿਆਂ ਦੀ ਸ਼ਾਂਤੀ ਚ ਕੋਈ ਖਲਲ ਨਹੀ ਪੈਂਦਾ
ਇਸਦੇ ਪਹੁ ਫੁਟਾਲੇ ਫੁੱਲਾਂ ਦੀ ਸੇਜ ਤੇ
ਤਰਕਾਲਾਂ ਕੰਡਿਆਂ ਦੀ ਸਹਿਲਾਹਟ ਤੇ
ਕਦੋਂ ਆਉਂਦੀਆਂ ਕਦ ਬਸਰ ਹੁੰਦੀਆਂ
ਰੱਬ ਜਾਣੇ ਕਿੰਝ ਉਮਰਾਂ ਦੀ ਸਾਂਝ ਪਾਕੇ
ਸਭ ਖੋਹ ਕੇ ਵੀ ਸਭ ਸਿਖਾਉਂਦੀਆਂ
ਨਜ਼ਰਾਂ ਦੀ ਅਟਖੇਲੀ ਚ ਬਿਨਾਂ ਪੈਮਾਨੇ ਦਾ ਨਸ਼ਾ
ਮੋਹੱਬਤ ਹੀ ਤਾਂ ਹੈ ਜੋ ਨੈਣਾਂ ਚ ਪਏ ਘੱਟੇ ਨੂ
ਰਕ਼ੀਬ ਦਾ ਜ਼ੁਲਮ ਮੰਨ ਮਹਿਬੂਬ ਨੂੰ ਪੂਜਦੀ ਹੈ
ਉਹ ਮੋਹੱਬਤ ਹੀ ਹੈ ਜੋ ਦਿਲਾਂ ਚ ਧੁਖਦੀ ਹੈ
ਕਿਸੇ ਮਜ਼ਾਰ ਦੇ ਅਧਬੁਝੇ ਚਿਰਾਗ ਵਾਂਗ
ਜਾਂ ਅੱਗ ਚ ਭੱਖਦੇ ਸੋਨੇ ਵਾਂਗ
ਰੂਹ ਦੀਆਂ ਸਿਲਵਟਾਂ ਸੁਆਰਦੀ ਹੈ
"ਮੋਹੱਬਤ"