ਤੇਰੀ ਮੁਹੱਬਤ ਲਫਜਾਂ ਦਾ ਮੁਹਤਾਜ ਨਹੀ ਹੈ ਮੇਰੇ ਲਈ
ਮੇਰੇ ਦਿਲ ਨੇ ਜਾਚ ਸਿਖ ਲਈ ਹੈ ਤੇਰੇ ਦਿਲ ਦੀ ਗਲ ਨੂੰ ਸੁਣਨ ਦੀ
ਬਹੁਤ ਗੂੜੇ ਰੰਗਾਂ ਨਾਲ ਬਣ ਚੁਕੀ ਹੈ ਤੇਰੇ ਪਿਆਰ ਵਾਲੀ ਤਸਵੀਰ
ਮੇਰੇ ਸਾਹ ਤੇ ਉਧਾਰ ਦੇ ਨੇ ਸੋਹਣਿਆਂ , ਕਦੇ ਵੀ ਮੁੱਕ ਸਕਦੇ ਨੇ ...
ਪਰ ਮੇਰੇ ਸਾਹਾਂ ਤੋ ਵੀ ਲੰਬੀ ਹੈ ਮੇਰੀ ਤੇਰੇ ਲਈ ਵਫਾ ਦੀ ਉਮਰ
ਕਦੇ ਮਿਟ ਨਹੀ ਸਕਦੀ ਮੇਰੀ ਕਿਸਮਤ ਚੋ ਤੇਰੇ ਪਿਆਰ ਦੀ ਇਹ ਲਕੀਰ
ਰੂਹ ਚ ਵੱਸ ਗਿਆ ਹੈ ਤੂੰ ਤੇ , ਕਿੰਝ ਆਪਣੇ ਤੋਂ ਦੂਰ ਕਰਾਂ ਤੈਨੂ
ਤੇਰੇ ਨਾਲ ਵਾਦਾ ਹੈ ਮੇਰਾ ਜ਼ਿੰਦਗੀ ਭਰ ਦਾ ਸਾਥ ਦੇਣ ਦਾ
ਤੇਰੀ ਮੁਹੱਬਤ ਨਹੀ ਮੁਕਣੀ , ਮੁੱਕ ਜਾਣਾ ਮੇਰਾ ਇਹ ਸ਼ਰੀਰ...
ਨਾ ਕੋਈ ਸਾਹਿਬਾਂ ਨਾ ਕੋਈ ਸੱਸੀ , ਨਾ ਕੋਈ ਲੈਲਾ ਨਾ ਕੋਈ ਹੀਰ
ਸਿਰਫ ਨਾਮ ਦਾ ਪਿਆਰ ਨਹੀ ਕੀਤਾ "ਨਵੀ" ਨੇ ਤੈਨੂੰ
ਕਿਸੇ ਝਨਾਂ ਦੀਆਂ ਲਹਿਰਾਂ ਨਹੀ ਨੇ ਮੇਰੇ ਪਿਆਰ ਦਾ ਅਖੀਰ ......
-ਨਵੀ