ਕਦੇ ਆਪਣਾ ਜਿਹਾ ਤੇ ਕਦੇ ਗੈਰ ਲਗਦਾ ਹੈ
ਤੂੰ ਹੀ ਦਸ ਤੈਨੂੰ ਪਿਆਰ ਕਰਾਂ ਜਾਂ ਨਾ ਕਰਾਂ ??
ਕਦੇ ਅਮ੍ਰਿਤ ਤੇ ਕਦੇ ਮੀਠਾ ਜਿਹਾ ਜ਼ਹਿਰ ਲਗਦਾ ਹੈਂ
ਤੂੰ ਹੀ ਦਸ ਤੈਨੂੰ ਪਿਆਰ ਕਰਾਂ ਜਾਂ ਨਾ ਕਰਾਂ ??
ਤੈਨੂ ਸੋਚ ਕੇ ਜੋ ਖਵਾਬ ਸੰਜੋਏ ਨੇ
ਓਹਨਾ ਖਵਾਬਾਂ ਦਾ ਵੀ ਅਖੀਆਂ ਨਾਲ ਵੈਰ ਲਗਦਾ ਹੈ
ਤੂੰ ਹੀ ਦਸ ਤੈਨੂੰ ਪਿਆਰ ਕਰਾਂ ਜਾਂ ਨਾ ਕਰਾਂ ??
ਤੇਰੇ ਚੋ ਕਿਉ ਟੋਹ ਰਿਹਾ ਹੈ ਮੰਨ ਰੱਬ ਦੇ ਰੂਪ ਨੂੰ
ਤੂੰ ਬੇਕਸੂਰ ਫਰਿਸ਼ਤਾ ਮੈਨੂ ਹਰ ਪੈਰ ਲਗਦਾ ਹੈਂ
ਤੂੰ ਹੀ ਦਸ ਤੈਨੂੰ ਪਿਆਰ ਕਰਾਂ ਜਾਂ ਨਾ ਕਰਾਂ ??
ਜਦ ਖਿਆਲ ਆਉਂਦਾ ਹੈ ਤੇਰੇ ਤੋਂ ਵਿਛੜਨ ਦਾ
ਓਹ ਖਿਆਲ ਤਕ ਵੀ ਮੈਨੂ ਰੱਬ ਦਾ ਕਹਿਰ ਲਗਦਾ ਹੈ
ਤੂੰ ਹੀ ਦਸ ਤੈਨੂੰ ਪਿਆਰ ਕਰਾਂ ਜਾਂ ਨਾ ਕਰਾਂ ??
ਤੇਰੇ ਸਾਫ਼ ਸੱਚੇ ਦਿਲ ਨੇ ਮੇਰੇ ਦਿਲ ਨੂੰ ਮੋਹਿਆ ਹੈ
ਹੋਣਾ ਪੈਣਾ ਕਤਲ ਹੁਣ ਤੇ ਤੇਰੇ ਦਿਲ ਦੇ ਸ਼ਹਿਰ ਲਗਦਾ ਹੈ
ਤੂੰ ਹੀ ਦਸ ਤੈਨੂੰ ਪਿਆਰ ਕਰਾਂ ਜਾਂ ਨਾ ਕਰਾਂ ??
ਤੈਨੂ ਪਿਆਰ ਕਰਨਾ ਜਾਂ ਨਾ ਕਰਨਾ ਮੇਰੇ ਵੱਸੋਂ ਬਾਹਰ ਸੀ
"ਨਵੀ" ਦੀ ਜ਼ਿੰਦਗੀ ਦੀ ਰਾਤ ਚ ਰੁਸ਼ਨਾਏਂਗਾ ਬਣ ਸਹਰ ਲਗਦਾ ਹੈ

ਵਲੋ - ਨਵੀ