|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾਂ |
ਮਾਂ
ਆਪਣੀ ਚੁੰਨੀ ਦੇ ਪੱਲੇ ਨਾਲ ਮੇਰੇ ਤੱਕ ਆਉਂਦੀ ਰੌਸ਼ਨੀ ਰੋਕਣੀ ਬੰਦ ਕਰ! ਮੈਨੂੰ ਵਾਰ ਵਾਰ ਇਹ ਦੱਸਣਾ ਬੰਦ ਕਰ ਕਿ ਮੈਂ ਕਿੰਨੇ ਵਰਿਆਂ ਦੀ ਹੋ ਗਈ ਹਾਂ ਤੇ ਮੈਂ ਹੁਣ ਕਿਸ ਤਰਾਂ ਦੇ ਕੱਪੜੇ ਪਹਿਨਾਂ !! ਗਲੀਆਂ ਵਿੱਚ ਟੱਪਣਾ ਬੰਦ ਕਰਾਂ ! ਵਾਰ ਵਾਰ ਇਹ ਰਾਗ ਅਲਾਪਣਾ ਬੰਦ ਕਰ ਕਿ ਤੂੰ , ਤੇਰੀ ਮਾਂ ਜਾਂ ਉਸਦੀ ਮਾਂ ਨੇ ਕਿਸ ਤਰਾਂ ਦੀ ਜ਼ਿੰਦਗੀ ਬਤੀਤ ਕੀਤੀ ... ਮੈਂ ਅਜੇ ਹਵਾ 'ਤੇ ਸਵਾਰ ਹੋਣਾ ਸ਼ੁਰੂ ਕੀਤਾ ਹੈ ਮੈਨੂੰ ਇਹ ਕਹਿ ਕੇ ਨਾ ਡਰਾ ਕਿ ਹਵਾ 'ਚ ਮੇਰੀ ਸੁਗੰਧ ਘੁਲ ਜਾਣ ਨਾਲ ਮੇਰਾ ਕੁਝ ਘਟ ਜਾਵੇਗਾ! ਘਰ ਦੀਆਂ ਬੰਦ ਦੀਵਾਰਾਂ ਵਿੱਚ ਕ਼ੈਦ ਹੋ ਕੇ ਵਿਹੜੇ ਵਿੱਚ ਇਕ ਪਵਿੱਤਰ ਬੂਟਾ ਲਗਾ ਕੇ ਉਹਦੀ ਪੂਜਾ ਕਰਾਂ , ਮਹਿਜ਼ ਰੰਗੋਲੀ ਦੇ ਡਿਜ਼ਾਇਨ ਸਿੱਖ ਕੇ ਆਪਣੀ ਕਲਾ ਦੀ ਭੁੱਖ ਮੇਟਾਂ... ਮੈਂ ਇਹ ਨਹੀਂ ਕਰ ਸਕਦੀ !! ਤੁਹਾਡੇ ਸਭ ਦੇ ਬਣਾਏ ਬੰਨਾਂ ਨੂੰ ਤੋੜਦੀ ਹਵਾਵਾਂ ਦੇ ਰੁਖ਼ ਮੋੜਦੀ ਮੇਰੇ ਆਪਣੇ ਸਿਰਜੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੈਨੂੰ ਮੇਰੀ ਤਰਾਂ ਜੀਅ ਲੈਣ ਦੇ ਮਾਂ !!! ਤੈਨੂੰ ਤੇਰੇ ਰੱਬ ਦਾ ਵਾਸਤਾ !!!
ਸ. ਉਸ਼ਾ
|
|
25 Sep 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|