|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਕਿੱਥੇ ਲੁੱਕ ਜਾਵਾਂ |
ਆਂਚੱਲ ਤੇਰਾ ਸੁਰਖਿਅਤ ਨਾ ਮਾਏ, ਮੈਂ ਕਿੱਥੇ ਲੁੱਕ ਜਾਵਾਂ। ਰਿਸ਼ਤੇਦਾਰੀ ਹੁੱਣ ਸ਼ੱਕੀ ਹੋਈ,ਡਰ ਲੱਗਦਾ ਬਾਪ ਭਰਾਵਾਂ। ਬਾਹਰ ਤੇਰੇ ਮੁੰਡਿਆਂ ਹੇੜਾਂ,ਦੱਸ ਫਿਰ ਕਿਧੱਰ ਦੀ ਮੈਂ ਲੰਘਾਂ, ਧੀ ਲਈ ਜਗ੍ਹਾ ਨਾ ਛੱਡੀ ਕੋਈ,ਹੁਣ ਮੈਂ ਕਿੰਝ ਵਾਪਸ ਆਂਵਾਂ। ਸਿਰ ਦੀ ਛੱਤ ਪੋਲੀ ਹੋ ਗਈ,ਡਰ ਲੱਗੇ ਆਪਣੀ ਛੱਤ ਥੱਲੇ, ਮੈਨੂੰ ਲਗੇ ਤੂੰ ਅੰਨੀ ਹੋਈ, ਮੇਰਾ ਮਿੱਟ ਚੱਲਿਆ ਸਿਰਨਾਵਾਂ। ਜਿਹਨਾ ਲਈ ਮੈਂ ਮੰਗੀਆਂ ਸੁੱਖਾਂ,ਹੁਣ ਉਨ੍ਨਾ ਦੇ ਹਥੌਂ ਲੁੱਟੀ, ਮੈਂ ਅੰਮੀਏ ਬੇਵੱਸ ਹੋਈ ਹੁਣ ਕੇਹਨੂੰ ਝੱਗਾ ਚੁੱਖ ਵਿਖਾਵਾਂ। ਕੋਈ ਜਗ੍ਹਾ ਦੱਸ ਮੇਰਿਆ ਰੱਬਾ,ਆਸ ਨਾ ਰਹੀ ਤੇਰੇ ਬੰਦੇ, ਜੇ ਤੂੰ ਵੀ ਬੇਵੱਸ ਹੈਂ ਹੋਇਆ,ਫਿਰ ਮੈਂ ਵਾਪਸ ਮੁੜ ਜਾਵਾਂ।
|
|
05 Apr 2013
|
|
|
|
Bahut KHOOB sir jee....thanks share karan layi
|
|
06 Apr 2013
|
|
|
|
ਇਹ ਰਿਸ਼ਤਿਆਂ ਦੀ ਗਿਰਾਵਟ ਦੇ ਸੰਕੇਤ ਨੇ ਕਦੀ ਤਾਂ ਬੰਦੇ ਦੀ ਜਾਤ ਸਮਝ ਲੈਣਗੇ ਲੋਕ.......ਧੰਨਵਾਦ ਬਲਹਾਰ ਜੀ
|
|
06 Apr 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|