ਸੜ ਲੇਖ ਓਹਨਾ ਦੇ ਜਾਂਦੇ , ਛੱਡ ਰੋਟੀ ਲਈ ਜੇਹੜੇ ਆਪਣਾ ਦੇਸ਼ ਜਾਂਦੇ , ਕਿੰਝ ਹੋਣੀਆ ਤੇ ਅੰਨਹੋਣੀਆ ਪਿੱਛੋ ਵਰਤ ਦੀਆ, ਨਾ ਕੁਝ ਓਹ ਭੇਤ ਪਾਉਂਦੇ , ਕਦੇ ਦੁਸ਼ਮਣ ਨੇ ਵੀ ਡਿੱਠਾ ਏਹੋ ਜੇਹਾ ਨਾ ਕਹਰ ਹੋਵੇ , ਮਾਂ ਮੇਰੀ ਦੀ ਰੱਬਾ ਪਿੰਡ ਮੇਰੇ ਖੈਰ ਹੋਵੇ , ਮਾਵਾ ਪੁੱਤਰਾ ਦੇ ਲਈ, ਪੁੱਤ ਮਾਵਾ ਲਈ ਰੋਂਦੇ ਨੇ , ਰੱਬਾ ਪੁੱਤ ਪਰਦੇਸ਼ੀ ਕਿਉ, ਕੈਦ ਯੰਮਾ ਦੀ ਢੋਹਦੇ ਨੇ , ਜਿਥੇ ਤੱਕਿਆ ਵੀ ਹਰ ਕੋਈ ਗੈਰ ਹੋਵੇ , ਮਾਂ ਮੇਰੀ ਦੀ ਰੱਬਾ ਪਿੰਡ ਮੇਰੇ ਖੈਰ ਹੋਵੇ , ਬਣ ਪਰਦੇਸੀ ਪੁੱਤਰਾ ਮਾਪਾ ਫਿੱਕਰਾ , ਤੇ ਆਪਣੇ ਜ਼ਿਕਰਾ ਜੋਗਾ ਖੱਟ ਲਿਆ, ਉਝ ਮਜਬੂਰੀਆ ਮਾਰਦੀਆ ਨੇ , ਜੇਹਨਾ ਮਲਕੀਤ ਇੱਥੇ ਡੱਕ ਲਿਆ , ਨਈ ਤਾ ਮੁਲਕ ਬੇਗਾਨੇ ਇੱਕ ਪਲ ਨਾ ਮੇਤੋ ਠਹਰ ਹੋਵੇ, ਮਾਂ ਮੇਰੀ ਦੀ ਰੱਬਾ ਪਿੰਡ ਮੇਰੇ ਖੈਰ ਹੋਵੇ , ......ਮਲਕੀਤ......april17 2010
|