ਮਾਂ
ਪਤਾ ਹੁੰਦਾ ਜੇ ਤੂੰ ਇੰਝ ਚਲੀ ਜਾਣਾ ,
ਬਾਂਹ ਫੜ ਕੇ ਤੇਨੂੰ ਰੋਕ ਲੇਂਦੀ,
ਤੇਨੂੰ ਬਹਿ ਕੇ ਕੇ ਦਿਲ ਦਾ ਹਾਲ ਦਸਦੀ,
ਤੇਰੇ ਦਿਲ ਦੀਆਂ ਤੇਹਾਂ ਫਰੋਲ ਲੇਂਦੀ,
ਕਿਹੜੀ ਘੜੀ ਤੂੰ ਅੱਖਾਂ ਤੂੰ ਹੋਈ ਓਝਲ,
ਉਸੇ ਘੜੀ ਨੂੰ ਬੈਠ ਹੁਣ ਮੈਂ ਕੋਸ ਲੇਂਦੀ,
ਕਿੰਨਾਂ ਪਿਆਰ ਹੈ ਤੇਰੇ ਨਾਲ ਤੇਨੂੰ ਦੱਸਦੀ,
ਆਪਣੇ ਅਧੂਰੇ ਅਲਫਾਜ਼ ਮੈਂ ਜੋੜ ਲੇਂਦੀ,
ਤੇਨੂੰ ਭੁਲਣਾ ਜੇ ਏਨਾ ਹੀ ਆਸਾਨ ਹੁੰਦਾ,
ਤਾਂ ਮੈਂ ਯਾਦਾਂ ਦੀਆਂ ਕੰਦਰਾਂ ਫੋਲ ਲੇਂਦੀ,
ਦੁਖ ਇਹੀ ਹੈ ਅਖਤਿਆਰ ਵਿਚ ਨਹੀ ਮੇਰੇ,
ਨਹੀਂ ਤਾਂ ਸਮੇ ਦੀਆਂ ਸੂਈਆਂ ਨੂੰ ਰੋਕ ਲੇਂਦੀ,
ਵੱਸ ਵਿਚ ਹੁੰਦਾ ਜੇ ਤੇਨੂੰ ਵਾਪਸ ਪਾ ਲੇਣਾ,
ਜਿੰਦ ਵੇਚ ਕੇ ' ਸਿੰਮੀ' ਤੇਨੂੰ ਮੋੜ ਲੇਂਦੀ ...[
ਮਾਂ
ਪਤਾ ਹੁੰਦਾ ਜੇ ਤੂੰ ਇੰਝ ਚਲੀ ਜਾਣਾ ,
ਬਾਂਹ ਫੜ ਕੇ ਤੇਨੂੰ ਰੋਕ ਲੇਂਦੀ,
ਤੇਨੂੰ ਬਹਿ ਕੇ ਕੇ ਦਿਲ ਦਾ ਹਾਲ ਦਸਦੀ,
ਤੇਰੇ ਦਿਲ ਦੀਆਂ ਤੇਹਾਂ ਫਰੋਲ ਲੇਂਦੀ,
ਕਿਹੜੀ ਘੜੀ ਤੂੰ ਅੱਖਾਂ ਤੂੰ ਹੋਈ ਓਝਲ,
ਉਸੇ ਘੜੀ ਨੂੰ ਬੈਠ ਹੁਣ ਮੈਂ ਕੋਸ ਲੇਂਦੀ,
ਕਿੰਨਾਂ ਪਿਆਰ ਹੈ ਤੇਰੇ ਨਾਲ ਤੇਨੂੰ ਦੱਸਦੀ,
ਆਪਣੇ ਅਧੂਰੇ ਅਲਫਾਜ਼ ਮੈਂ ਜੋੜ ਲੇਂਦੀ,
ਤੇਨੂੰ ਭੁਲਣਾ ਜੇ ਏਨਾ ਹੀ ਆਸਾਨ ਹੁੰਦਾ,
ਤਾਂ ਮੈਂ ਯਾਦਾਂ ਦੀਆਂ ਕੰਦਰਾਂ ਫੋਲ ਲੇਂਦੀ,
ਦੁਖ ਇਹੀ ਹੈ ਅਖਤਿਆਰ ਵਿਚ ਨਹੀ ਮੇਰੇ,
ਨਹੀਂ ਤਾਂ ਸਮੇ ਦੀਆਂ ਸੂਈਆਂ ਨੂੰ ਰੋਕ ਲੇਂਦੀ,
ਵੱਸ ਵਿਚ ਹੁੰਦਾ ਜੇ ਤੇਨੂੰ ਵਾਪਸ ਪਾ ਲੇਣਾ,
ਜਿੰਦ ਵੇਚ ਕੇ 'ਸਿੰਮੀ' ਤੇਨੂੰ ਮੋੜ ਲੇਂਦੀ ...
ਸਿੰਮੀ ਬਰਾੜ