ਕੀਤਾ ਜਾਦੂ ਤੇਰੀਆਂ ਨਜ਼ਰਾਂ ਨੇ, ਅਸੀਂ ਆਪਾ ਆਪ ਗਵਾ ਬੈਠੇ।ਨੀਂਦ ਆਉਂਦੀ ਨਹੀਂ, ਭੁੱਖ ਲੱਗਦੀ ਨਹੀਂ, ਕੈਸਾ ਰੋਗ ਅਵੱਲਾ ਲਾ ਬੈਠੇ।ਮੈਂ ਘੁੰਮਾ ਬਣ ਕੇ ਮਲੰਗ ਜਿਹਾ, ਵਿਚ ਸੋਚਾਂ ਦੇ ਵਿਚ ਫਿਕਰਾਂ ਦੇ,ਭੁੱਲਕੇ ਜਗਤ ਤਮਾਸ਼ੇ ਨੂੰ, ਅਸੀਂ ਦੁਨੀਆਂ ਨਵੀਂ ਵਸਾ ਬੈਠੇ।ਮੇਰੇ ਚੀਸ ਕਲੇਜੇ ਉੱਠਦੀ ਏ, ਜਦ ਤੈਨੂੰ ਚੇਤੇ ਕਰਦਾ ਹਾਂ,ਇਕ ਵਾਰ ਤੁੰ ਆ ਕੇ ਮਿਲਜਾ , ਅਸੀਂ ਤੇਰੇ ਦਰਾਂ ਤੇ ਆ ਬੈਠੇ।