Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਹਾਂਭਾਰਤ ਬਨਾਮ ਰਾਮਾਇਣ

ਸੈਂਕੜੇ ਸਾਲ ਪਹਿਲਾਂ
ਕਿਸੇ ਅਗਿਆਤ ਥਾਵੇਂ
ਕੁਝ 'ਸਿਆਣੇ' ਇਕੱਠੇ ਹੋਏ--
"ਆਉਂਦੀਆਂ ਨਸਲਾਂ ਵਾਸਤੇ
ਰਾਹ ਚੁਣਿਆ ਜਾਵੇ
ਉਨ੍ਹਾਂ ਅੱਗੇ ਤੁਰਨ ਲਈ
ਕੋਈ ਨਾਇਕ ਲੱਭਿਆ ਜਾਵੇ"
ਕਈ ਦਿਨ ਮਹੀਨੇ ਵਿਚਾਰ ਹੋਈ
ਆਖਰੀ ਚੋਣ ਰਾਮਾਇਣ ਅਤੇ
ਮਹਾਂਭਾਰਤ ਵਿਚਕਾਰ ਹੋਈ...
------------------------------
ਦੋਹਾਂ ਵਿੱਚ ਵੱਡੀ ਸਾਂਝ ਸੀ
ਦੋਹਾਂ ਵਿੱਚ ਭਗਵਾਨ ਸੀ
ਨੇਕੀ ਦੀ ਬਦੀ ਉੱਤੇ ਜਿੱਤ ਸੀ
ਧਰਮ ਦਾ ਰਾਹ ਕਰਮ ਸੀ
ਮਹਾਂਪੁਰਖਾਂ ਮਹਾਂਯੋਧਿਆਂ ਦਾ ਵਾਸ ਸੀ
ਰਿਸ਼ਤੇ ਸਨ ਮੇਲ ਸੀ ਵਿਛੋੜਾ ਵੀ ਸੀ
ਦੋਹਾਂ ਦਾ ਫ਼ਰਕ ਥੋੜ੍ਹਾ ਥੋੜ੍ਹਾ ਹੀ ਸੀ....
-------------------------------------
ਆਖਰਕਾਰ ਮੁਖੀ ਨੇ ਨਿਚੋੜ ਕੱਢਿਆ
ਇੱਕ ਵੱਡੇ ਫ਼ਰਕ ਨੇ ਦੋਹਾਂ ਕਥਾਵਾਂ ਨੂੰ ਵੱਖ ਕੀਤਾ ਹੈ
ਇੱਕ ਵਿੱਚ ਦਰੋਪਦੀ ਹੈ ਦੂਜੇ ਵਿੱਚ ਸੀਤਾ ਹੈ
ਸੀਤਾ ਸ਼ਾਂਤ ਹੈ,ਦਰੋਪਦੀ ਤੇਜੱਸਵੀ ਹੈ
ਦਰੋਪਦੀ ਕੋਲ ਪੰਜ ਮਰਦ ਹਨ,
ਸੀਤਾ ਇੱਕੋ ਦੀ ਪਤਨੀ ਬਣ ਉਮਰ ਭਰ ਵਸਦੀ ਹੈ
ਸੀਤਾ ਧੋਬੀ ਦਾ ਮਿਹਣਾ ਸੁਣ ਚੁੱਪ ਰਹਿੰਦੀ ਹੈ,
ਦਰੋਪਦੀ ਸੱਚਬੋਲੀ ਹੈ ਅੰਨ੍ਹੇ ਨੂੰ ਅੰਨ੍ਹਾ ਕਹਿੰਦੀ ਹੈ
ਸੀਤਾ ਰਾਵਣ ਦੀ ਕੈਦ ਵਿੱਚ ਚੁੱਪਚਾਪ ਰਹਿੰਦੀ ਹੈ,
ਦਰੋਪਦੀ ਚੀਰਹਰਣ ਬਦਲੇ ਦੁੱਸ਼ਾਸਨ ਦਾ ਲਹੂ ਮੰਗਦੀ ਹੈ
ਸੀਤਾ ਨੂੰ ਘਰੋਂ ਕੱਢ ਦੇਵੋ ਚੁੱਪਚਾਪ ਜੰਗਲ ਚਲੀ ਜਾਂਦੀ ਹੈ,
ਦਰੋਪਦੀ ਨੂੰ ਬੇਪਤ ਕਰੋ ਤਾਂ ਕਈ ਹਜ਼ਾਰਾਂ ਦੀ ਜਾਨ ਜਾਂਦੀ ਹੈ
---------------------------------------------------------
ਮਰਦਾਂ ਦੀ ਸੌਖਿਆਈ ਲਈ ਏਹੋ ਕਰਨਾ ਪਏਗਾ
ਦਰੋਪਦੀ ਦੀ ਥਾਂ ਸੀਤਾ ਨੂੰ ਚੁਨਣਾ ਪਏਗਾ...
-----------------------------------------------
ਲੋਕਾਂ ਨੂੰ ਰਾਮ-ਰਾਜ ਦੇਵੋ
ਮਰਦਾਂ ਨੂੰ ਰਾਮ ਬਣਾ ਦੇਵੋ
ਔਰਤਾਂ ਨੂੰ ਸੀਤਾ ਬਨਣ ਲਈ ਆਖੋ
ਲੋਕਾਂ ਨੂੰ ਰਾਮਾਇਣ ਦੀ ਪੂਜਾ ਲਈ ਆਖੋ
ਮਹਾਂਭਾਰਤ ਦਾ ਗ੍ਰੰਥ ਘਰਾਂ ਵਿੱਚ ਰੱਖਣਾ ਮਨ੍ਹਾ ਹੋਵੇ...!! -------------ਸੁਖਪਾਲ
--------------------------------------------------------
( ਕਿਤਾਬ-'ਰਹਣੁ ਕਿਥਾਊ ਨਾਹਿ' ਵਿੱਚੋਂ )

 

09 Dec 2013

anonymous
Anonymous

ਬਹੁਤ ਸੋਹਨਾ ਲਿਖਿਆ ਹੈ ਸ਼ੇਯਰ ਕਰਨ ਲਈ ਸ਼ੁਕ੍ਰਿਯਾ ਵੀਰ ਜੀ  |

09 Dec 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਇਹ ਬਹੁਤ ਸ਼ਾਨਦਾਰ ਕਿਰਤ ਹੈ | The poem presents a wonderful comparison of the two epics and stark difference between the attitude of two main female characters central to each of the epics.

 

ਜੇ ਸੀਤਾ ਸਹਿਨਸ਼ੀਲਤਾ ਦੀ ਮੂਰਤ ਹੈ, ਤਾਂ ਦ੍ਰੌਪਦੀ ਸਾਮਰਿਕ (belligerent category) ਸ਼੍ਰੇਣੀ ਦੀ ਪ੍ਰਤੀਕ੍ਰਿਆਵਾਦੀ ਹੈ | 

 

ਜੇ ਸੀਤਾ ਬੇਹੁਰਮਤੀ ਤੇ ਧਰਤੀ ਵਿਚ ਸਮਾ ਸਕਦੀ ਹੈ, ਤਾਂ ਦ੍ਰੌਪਦੀ ਵਾਲ ਧੂਣ ਵਾਲੇ ਜਰਵਾਣੇ ਦੀਆਂ ਨਸਾਂ ਚੋਂ ਲਹੂ ਕਢਵਾ ਕੇ ਵਾਲ ਧੋਣ ਦੀ ਕਸਮ ਪੂਰੀ ਕਰਨ ਦਾ ਦਮ ਰਖਦੀ ਹੈ |

 

TFS Bittoo Bai Ji

10 Dec 2013

Reply