ਤੈਨੂੰ ਬੈਠ ਇਕੱਲੀ ਯਾਦ ਕਰਾਂ ਵੇ,
ਦੱਸ ਮਿੱਟੀ ਕਿਦਾਂ ਸ਼ਾਦ ਕਰਾਂ ਵੇ,
ਜੋਗਣ ਜਿੰਦ ਬਰਬਾਦ ਕਰਾਂ ਵੇ,
ਵੇ ਮੰਨ ਮੇਰੀ ਮੈਂ ਹਾਮੀ ਭਰਾਂ ਵੇ,
ਮੈਂ ਮਿੱਟੀ ਤੂੰ ਮੈਨੂੰ ਰਾਖ ਕੀ ਕਰਨਾ।
ਮੈਂ ਧਰਤੀ ਮੇਰਾ ਸਿਦਕ ਹੈ ਜਰਨਾ।
ਮੁਸ਼ਕਲ ਨਾਲ ਅਸੀਂ ਹੰਝੂ ਰੋਕੇ,
ਮੈਂ ਮਰ ਜਾਂ ਕਿਉਂ ਲੈਂਦਾਂ ਏ ਹਉਕੇ,
ਜਿੰਦ ਵਿਯੋਗਣ ਮਿਲਣ ਲਈ ਭੌਂਕੇ
ਮਹਿਫਿਲ ਦੇ ਵਿੱਚ ਕਾਤੋਂ ਟੋਕੇ,
ਖੱਟ ਬਦਨਾਮੀਂ ਨਿੱਤ ਕੀ ਮਰਨਾ।
ਮੈਂ ਧਰਤੀ ਮੇਰਾ ਸਿਦਕ ਹੈ ਜਰਨਾ।
ਜੀਉਣ ਜੋਗਿਆ ਬੋਹੜ ਰਕੀਬਾ,
ਵੇ ਛੁੱਪ ਛੁੱਪ ਕਾਤੋਂ ਲੁੱਟੇਂ ਨਸੀਬਾ,
ਰੂਹ ਦਾ ਸਫ਼ਰ ਕਰ ਬਦਨਸੀਬਾ,
ਚਾਹਤ ਦੇ ਵਿੱਚ ਸੁੱਖ ਦਸੀ ਦਾ,
ਪ੍ਰਛਾਂਈਆਂ ਦਾ ਪਿੱਛਾ ਕੀ ਕਰਨਾ।
ਮੈਂ ਧਰਤੀ ਮੇਰਾ ਸਿਦਕ ਹੈ ਜਰਨਾ।
|