ਮੈਂ ਵਾਸੀ ਆਂ ਓਸ ਮੁਲਕ ਦਾ, ਜਿੱਥੇ ਆਟਿਓਂ ਸੱਖਣੀ ਮੱਟੀ ਐ ਤੇ ਬਾਲਣ ਬਾਝੋਂ ਚੁੱਲੇ
ਗ਼ਰੀਬ ਤਾਂ ਜਿੱਥੇ ਭੁੱਖਾ ਮਰਦਾ, ਹਾਕਮ ਉਡਾਉਂਦੇ ਬੁੱਲੇ.....
ਕਿਤੇ ਕੁੱਤੇ ਬਿਸਕੁਟ ਖ਼ਾਂਦੇ ਨੇ ਕਿਤੇ ਬੰਦਾ ਭੁੱਖਾ ਮਰਦਾ ਐ
ਕੋਈ ਸੌਂਦਾ ਹੀਟਰ ਲਾ ਲਾ ਕੇ ,ਕੋਈ ਫੁੱਟਪਾਥਾਂ ਦੇ ਠਰਦਾ ਐ
ਭਾਂਵੇ ਪੌਣ ਪੁਰੇ ਦੀ ਵਗਦੀ ਐ ਭਾਂਵੇ ਆਉਣ ਪੱਛੋਂ ਦੇ ਬੁੱਲੇ...
ਮੈਂ ਵਾਸੀ ਆਂ ਓਸ ਮੁਲਕ ਦਾ......
ਜਿੱਥੇ ਧੀਆਂ ਲਈ ਬਲੀਆਂ ਦਾਜ ਦੀਆਂ,
ਕਹਿੰਦੇ ਨੇਤਾ ਜੀ ਢੱਕੀਆਂ ਰਹਿਣ ਦਿਓ, ਗੱਲਾਂ ਇਹ ਡੂੰਘੇ ਰਾਜ਼ ਦੀਆ
ਏਥੇ ਬੇਗੁਨਾਹਾਂ ਲਈ ਫ਼ਾਂਸੀ ਐ ਤੇ ਕਾਤਲ ਫ਼ਿਰਦੇ ਖੁੱਲੇ....
ਮੈਂ ਵਾਸੀ ਆਂ ਓਸ ਮੁਲਕ ਦਾ...ਜਿੱਥੇ ਆਟਿਓਂ ਸੱਖਣੀ ਮੱਟੀ ਐ ਤੇ ਬਾਲਣ ਬਾਝੋਂ ਚੁੱਲੇ
ਮਨਜਿੰਦਰ ਭੁੱਲਰ