|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੈਂ |
ਚੰਦੋਏ ਵਾਂਗ ਐ ਆਕਾਸ਼ ਸਿਰ 'ਤੇ ਤਾਣ ਲੈ ਮੈਨੂੰ ਮੇਰੇ ਵਿਚ ਦਫ਼ਨ ਹੋ ਜਾ ਧਰਤੀਏ ਤੇ ਜਾਣ ਲੈ ਮੈਨੂੰ
ਸਮੁੰਦਰ ਡੁੱਬ ਜਾ ਮੇਰੇ ਵਿਚ ,ਹਵਾ ਮਹਿਸੂਸ ਕਰ ਮੈਨੂੰ ਜੇ ਖੁਦ ਨੂੰ ਲਭਣਾ ਮਾਰੂਥਲਾ ਤਾਂ ਛਾਣ ਲੈ ਮੈਨੂੰ
ਮੇਰੇ 'ਚੋਂ ਵੇਖ ਲੈ ਤੂੰ ਅਕਸ ਆਪਣਾ ਨੀਲੀਏ ਝੀਲੇ ਐ ਪਰਬਤ ਝਾਕ ਉੱਪਰ ਨੂੰ ਅਤੇ ਪਹਿਚਾਣ ਲੈ ਮੈਨੂੰ
ਜੋ ਸਿਰ 'ਤੇ ਕਰਜ਼ ਹੁੰਦਾ ਹੈ ,ਚੁਕਾਉਣਾ ਫ਼ਰਜ਼ ਹੁੰਦਾ ਹੈ ਹੇ ਅਗਨੀ ਸੇਕ ਲੈ ਮੈਨੂੰ ,ਐ ਠੰਡਕ ਮਾਣ ਲੈ ਮੈਨੂੰ
ਮੈਂ ਕੰਜਕ ਤੈਨੂੰ ਵਰਨਾ ਚਾਹੁੰਦੀ ਹਾਂ ਤਹਿਜ਼ੀਬ ਦੇ ਬਿਰਧਾ ਕਦੀ ਨਾਂ ਮੌਤ ਦਾ ਸੁਣਿਆ ਹੈ ਜੇ ਤਾਂ ਸਿਆਣ ਲੈ ਮੈਨੂੰ
' ਸੁਖਵਿੰਦਰ ਅਮ੍ਰਿਤ '
|
|
24 Aug 2012
|
|
|
|
|
ਬਹੁਤ ਵਧੀਆ ਜੀ..tfs bittu ji
|
|
24 Aug 2012
|
|
|
|
|
ਵਾਹ ....ਬਹੁਤ ਖੂਬ ਜੀ
ਵਾਹ ....ਬਹੁਤ ਖੂਬ ਜੀ
|
|
24 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|