|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ |
ਮੇਰੀ ਮੈਂ ਨੇ ਮੈਥੋਂ ਏਥੋਂ ਤੀਕਰ ਵੀ ਕਰਵਾਇਆ ਚੋਚਲਿਆਂ ਦੇ ਮੂੰਹ 'ਚੋਂ ਖੋਹ ਕੇ ਮੈਂ ਗਿਰਝਾਂ ਨੂੰ ਪਾਇਆ
ਕੰਡੇ ,ਕਿਰਚਾਂ ,ਨਸ਼ਤਰ ,ਖੰਜਰ ,ਹੋਰ ਬਹੁਤ ਸਰਮਾਇਆ , ਇਹ ਕਿਸ ਦੀ ਅਨਹੋਂਦ ਕਿ ਜਿਸ ਨੇ ਰਾਤ ਦਿਨੇ ਤੜਪਾਇਆ
ਤੂੰ ਸਰਵਰ ਤੂੰ ਪਾਕ ਪਵਿੱਤਰ ,ਮੈਂ ਪੱਥਰ ਮੈਂ ਪਾਪੀ ਕਿਸ ਰਾਤੇ ਮੈਂ ਤੇਰਾ ਸੁੱਤਾ ਪਾਣੀ ਨਹੀਂ ਜਗਾਇਆ
ਹਾਲੇ ਤੀਕਰ ਤਾਂ ਚੇਤੇ ਨੇ ਸਭ ਯਾਰਾਂ ਦੇ ਚਿਹਰੇ ਇਹ ਚਿਹਰੇ ਵੀ ਭੁੱਲ ਜਾਵਣ ਤੂੰ ਇੰਜ ਨਾ ਕਰੀਂ ਖ਼ੁਦਾਇਆ
ਯਾਦ ਆਏਗੀ ਟੁੱਟੀ ਕਿਸ਼ਤੀ ਤੇ ਖ਼ਸਤਾ 'ਜਹੇ ਚੱਪੂ ਇਕ ਸੁੱਕਾ ਦਰਿਆ ਜਦ ਤੇਰੇ ਗਲ ਤੀਕਰ ਚੜ੍ਹ ਆਇਆ
ਮੈਂ ਤਾਂ ਇਕ ਆਵਾਜ਼ ਸੁਣੀ ਸੀ ਮੇਰਾ ਨਾਂ ਲੈਂਦੀ ਸੀ ਮੈਂ ਕੀ ਜਾਣਾਂ ਮੈਨੂੰ ਕਿਸ ਨੇ ਕਿਹੜੀ ਜਗ੍ਹਾ ਬੁਲਾਇਆ
ਵਿਜੈ ਵਿਵੇਕ
|
|
31 Aug 2012
|
|
|
|
|
bahut hi piari rachna veer ji ...thanx for sharing
|
|
31 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|