|
|
 |
 |
 |
|
|
|
| Home > Communities > A voice against Social Evils > Forum > messages |
|
|
|
|
|
|
|
| ਮੈਂ ਭੌਂਕਦਾ ਰਹਾਂਗਾ....ਸੁਰਜੀਤ ਗੱਗ |
ਹਾਂ ਕੁੱਤਾ ਹਾਂ ਮੈਂ ਬਹੁਤ ਭੌਂਕਦਾ ਹਾਂ ਕਦੇ ਕੋਠੇ ਤੇ ਚੜ੍ਹਕੇ ਕਦੇ ਚੌਰਾਹੇ ਵਿੱਚ ਖੜ੍ਹਕੇ ... ਕਦੇ ਕਿਤੇ, ਕਦੇ ਕਿਤੇ..... ਮੇਰਾ ਭੌਂਕਣਾ ਸਿਰਫ਼ ਦੋ ਜਣਿਆਂ ਨੂੰ ਰੜਕਦਾ ਹੈ ਪਹਿਲੇ ਉਹ ਜੋ ਸੁੱਤੇ ਰਹਿਣਾ ਚਾਹੁੰਦੇ ਹਨ ਤੇ ਦੂਸਰੇ ਉਹ ਜਿਨ੍ਹਾਂ ਦਾ ਤੁਹਾਡੇ ਸੁੱਤੇ ਰਹਿਣ ਵਿੱਚ ਭਲਾ ਹੈ ਦੋਵੇਂ ਮੈਥੋਂ ਦੁਖੀ ਨੇ ਪਲਿੇ ਮੈਨੂੰ ਭਜਾਉਣਾ ਚਾਹੁੰਦੇ ਹਨ ਤੇ ਦੂਸਰੇ ਮੈਨੂੰ ਮਰਵਾਉਣਾ ਚਾਹੁੰਦੇ ਹਨ... ਮੇਰੇ ਭੌਂਕਣ ਨਾਲ ਜਿਨ੍ਹਾਂ ਦੀ ਅੱਖ ਖੁੱਲ੍ਹ ਜਾਂਦੀ ਹੈ ਉਹ ਸਤਰਕ ਹੋ ਜਾਂਦੇ ਨੇ ਤੇ ਲੁੱਟ ਤੋਂ ਬਚ ਜਾਂਦੇ ਹਨ ਤੇ ਲੁੱਟ ਵਿਰੁੱਧ 'ਭੌਂਕਣ' ਵੀ ਲੱਗ ਜਾਂਦੇ ਹਨ... ਅਤੇ ਜੋ ਸੁੱਤੇ ਰਹਿੰਦੇ ਹਨ ਉਨ੍ਹਾਂ ਨੂੰ ਲੁੱਟੇ ਜਾਣ ਦਾ ਅਹਿਸਾਸ ਵੀ ਨਹੀਂ ਹੁੰਦਾ ਉਹ ਕਦੇ ਨਹੀਂ ਵੇਖ ਸਕਦੇ ਨ੍ਹੇਰੀ-ਕਾਲ਼ੀ ਰਾਤ ਤੋਂ ਬਾਅਦ ਚੜ੍ਹਦੇ ਹੋਏ ਸੂਰਜ ਦੀ ਲਾਲੀ... ਪਰ ਮੈਂ ਵੀ ਬੜੀ ਕੁੱਤੀ ਚੀਜ਼ ਹਾਂ ਜਦੋਂ ਤੱਕ ਲੋਕ ਜਾਗ ਨਹੀਂ ਜਾਂਦੇ ਲੁਟੇਰੇ ਭੱਜ ਨਹੀਂ ਜਾਂਦੇ ਮੈਂ ਭੌਂਕਦਾ ਰਹਾਂਗਾ ਮੈਂ ਭੌਂਕਦਾ ਰਹਾਂਗਾ ਮੈਂ ਭੌਂਕਦਾ ਹੀ ਰਹਾਂਗਾ.......॥ ---ਸੁਰਜੀਤ ਗੱਗ---

|
|
18 Dec 2012
|
|
|
|
|
ਬਹੁਤ ਖੂਬ ਵੀਰ ਜੀ,,, ਮੈਂ Facebook ਤੇ ਵੀ ਪੜ੍ਹ ਲਈ ਸੀ ,,, ਬਹੁਤ ਵਧੀਆ ਸੁਨੇਹਾ ਦਿੰਦੀ ਹੈ ਇਹ ਰਚਨਾ ,,, ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ! ਜਿਓੰਦੇ ਵੱਸਦੇ ਰਹੋ,,,
|
|
18 Dec 2012
|
|
|
|
|
ਬਾ-ਕਮਾਲ ਲਿਖਤ ਹੈ ਗੱਗ ਸਾਹਬ ਦੀ | ਅੱਜ ਦੁਬਾਰਾ ਪੜਕੇ ਬਹੁਤ ਵਧੀਆ ਲੱਗਿਆ | ਧੰਨਵਾਦ ਸਾਂਝੀ ਕਰਨ ਲਈ |
|
|
18 Dec 2012
|
|
|
|
|
|
|
ਗੱਗ ਸ਼ਾਬ ਦੀ ਰਚਨਾਵਾਂ ਸਮਾਜਿਕ ਬੁਰਾਈਆਂ ਤੇ ਲਿਖਿਆ ਹੁੰਦਿਆ ਨੇ ... ਬਹੁਤ ਕਮਾਲ ਲਿਖਦੇ ਨੇ ।
tfs balihar veer ji ...
|
|
18 Dec 2012
|
|
|
|
|
|
|
Nycc sharing.....thnx....balihar ji.....
|
|
19 Dec 2012
|
|
|
|
|
Shukriya jee saariyan da like karan layi...JEO
|
|
27 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|