|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੈਂ ਬਿਰਹੋ ਦਾ ਜੁੱਸਾ |
ਮੈਂ ਬਿਰਹੋ ਦਾ ਜੁੱਸਾ
ਮੈਨੂੰ ਮਿੱਠੜਾ ਲੱਗਦਾ ਗਮ ਵੇ
ਨੈਣਾਂ ਦੇ ਵਿਚ ਟੁੱਟੇ ਸੁਪਨੇ
ਰਹਿਣ ਪਲਕਾਂ ਵੀ ਨਮ ਵੇ
ਵੇਖ ਰੱਬਾ ਵਸਲ ਤੋਂ ਪਹਿਲਾਂ
ਮੇਰਾ ਅੱਲੜ੍ਹ ਇਸ਼ਕ ਹੈ ਮੋਇਆ
ਹਿਜਰਾਂ ਦਾ ਇਕ ਪੂਰ ਪੱਕ ਕੇ
ਮੇਰੇ ਫੱਟਾਂ ਦਾ ਮੱਲ੍ਹਮ ਹੋਇਆ
ਪੀੜਾਂ ਨੇ ਹੀ ਕੌਲ ਸੁਣਾਇਆ
ਮਲਕੁਤ ਮੌਤ ਨਾ ਨਜਰੀ ਆਇਆ
ਉਹ ਭੋਰਾ ਕੀ ਪੂਜੇ ਪੱਥਰਾਂ ਨੂੰ
ਕੂਲੇ ਫੁੱਲਾਂ ਨੇ ਜੋ ਮਾਰ ਮੁਕਾਇਆ
ਨਿਤ ਸੱਜਣ ਜੀ ਸਾਡੇ ਵਿਹੜੇ
ਇਕ ਨਾਦ ਇਸ਼ਕ ਦੀ ਕੂਕਦੇ
ਸੱਧਰਾਂ ਦੇ ਇਹ ਜਿਉਂਦੇ ਪੰਛੀ
ਮੁਰਦਾ ਕਹਿ ਕਹਿ ਫੂਕਦੇ
ਮੈਂ ਬਿਰਹੋ ਦਾ ਜੁੱਸਾ
ਜੋ ਸੱਜਦਾ ਨਾਲ ਭਭੂਤਾਂ ਦੇ
ਜਾਂ ਪਾਵਾ ਮੈਂ ਕਾਲੇ ਕੱਪੜੇ
ਇਸ਼ਕ 'ਚ ਕੱਤੇ ਸੂਤਾਂ ਦੇ
ਸੰਜੀਵ ਸ਼ਰਮਾਂ
|
|
12 Oct 2014
|
|
|
|
ਬਹੁਤਖੂਬ.....
|
|
13 Oct 2014
|
|
|
|
ਬਹੁਤ ਖੂਬ ਸੰਜੀਵ ਬਾਈ ਜੀ |
ਅਜਿਹੀ ਸੋਹਣੀ ਰਚਨਾ ਫੋਰਮ ਤੇ ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
ਬਹੁਤ ਖੂਬ ਸੰਜੀਵ ਬਾਈ ਜੀ |
ਅਜਿਹੀ ਸੋਹਣੀ ਰਚਨਾ ਫੋਰਮ ਤੇ ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
|
|
13 Oct 2014
|
|
|
|
|
|
|
sanjeev g sach much hi ik bht sohni rachna .......
bht khoob likhya hai,,,,,
bht shukriya share karn li...
khush raho
|
|
14 Oct 2014
|
|
|
|
|
|
simply awesome !
very nice creation,,,
jionde wassde rho,,,
|
|
17 Oct 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|