ਮੈਂ ਜਿੱਤਾਂ ਦਾ ਸ਼ੌਕੀ ਹਾਂ, ਪਰ ਮਨਜ਼ੂਰ ਨਾ ਹਾਰਾਂ |
ਮੈਂ ਸਭ ਕੁਝ ਜਿੱਤਣਾ ਚਾਹੁੰਦਾ ਹਾਂ ,
ਹਰ ਛੈ ਹਥਿਆਉਣਾ ਚਾਹੁੰਦਾ ਹਾਂ ,
ਹਰ ਘੜੀ ਪਲ ਘੜਤਾਂ-ਬਣਤਾਂ ਵਿਚ ਗੁਜਾਰਾਂ ,

ਇੱਕ ਸੋਹਣੇ ਸਜਣ ਦਾ ਮੈਂ ਦਿਲ ਜਿੱਤਿਆ ਸੀ,
ਪਿਆਰ ਕਾੜਨੀ ਵਿਚ ਦੁਧ ਵਾਂਗੂ ਰਿਝਿਆ ਸੀ ,
ਕਿਵੇ ਕਾੜ੍ਨੀ ਨੂੰ ਓਹਦੀ ਮੈਂ ਮੂਧਾ ਮਾਰਾਂ.....,

ਮੈਨੂੰ ਮੇਰੇ ਮਾਂ-ਪਿਓ ਨੇ ਜੋ ਸਬਕ ਸਿਖਾਇਆ,
ਚੰਗੇ ਮਾੜੇ ਦੀ ਮੈਨੂੰ ਕਰਨੀ ਪਰਖ ਸਿਖਾਇਆ,
ਓਹਨਾਂ ਦੀ ਕੀਤੀ ਬਖਸ਼ਿਸ਼ ਕਿਵੇ ਦਿਲੋਂ ਵਿਸਾਰਾਂ,

ਸਿਆਣੇ ਕਹਿੰਦੇ ਹੁੰਦੇ ਸੀ ਬੰਦਾ ਜਿੱਤਕੇ ਹਰ ਜਾਂਦਾ,
ਮੇਰੀ ਹਾਮੀ ਜੋ ਹਰਿਆ ਓਹ ਅਸਲੋਂ ਮਰ ਜਾਂਦਾ,
ਜਿੱਤਾਂ ਵਿਚ ਤਰਦੀਆਂ ਹਾਰਾਂ ਨੂੰ ਨਾ ਮਿਲੇ ਕਿਨਾਰਾ ,

'ਬਰਾੜ' ਸਭ ਕੁਝ ਜਿੱਤ ਕੇ ਆਖਿਰ ਨੂੰ ਪੈਣਾ ਹਰਨਾ ਏ,
ਜਦੋਂ ਲਾੜੀ ਮੌਤ ਵਿਹਾਉਣ ਲਈ ਤੂੰ ਸਿਰ ਨੀਵਾਂ ਕਰਨਾ ਏ,
'ਬੁੱਲਾ' ਮੁਰਸ਼ਦ ਵੇਖਦਾ ਵਿਚ ਯਾਰ ਦੀਦਾਰਾਂ,

ਜੱਸ ਬਰਾੜ 14112010