|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਤੇ ਮੇਰੀ ਹਾਰ |
ਮੈਂ ਸਮਂਦਰ ਵੀ ਬਣਿਅਾ ਤੇ ਸ਼ਹਿਰਾਂ ਵੀ ਬਣਿਅਾ
ਮੇਰੇ ਦਿਲ ਦੇ ਵੇਹੜੇ ਓਹ ਆਇਆ ਕਦੀ ਨਾ ।
ਮੈਂ ਮੰਦਿਰ ਵੀ ਬਣਿਅਾ ਮਜ਼ਾਰਾ ਵੀ ਬਣਿਅਾ
ਮੈਂ ਰੁਖ ਵੀ ਬਣਿਅਾ ਮੈਂ ਛਾਂਵਾਂ ਵੀ ਬਣਿਅਾ
ਓਹ ਕਾਤਿਲ ਪੱਤਿਅਾ ਦਾ ਬਣਦਾ ਰਿਹਾ ਹੈ
ਮੈਂ ਦੁਪਹਿਰਾਂ ਵੀ ਬਣਿਅਾ ਘੱਟਾਂਵਾਂ ਵੀ ਬਣਿਅਾ ।
ਮੈਂ ਸੁਰਮਾ ਵੀ ਬਣਿਅਾ ਨੀਰ ਵੀ ਬਣਿਅਾ
ਓਹਨਾ ਬਰਤਾਵ ਕੀਤਾ ਪਸੀਨੇ ਦੇ ਵਾਗਂਰ
ਮੈ ਜੁਲਫ਼ਾਂ ਵੀ ਬਣਿਅਾ ਅਦਾਂਵਾ ਵੀ ਬਣਿਅਾ ।
ਮੈਂ ਫ਼ੂੱਲ ਵੀ ਬਣਿਅਾ ਮੈ ਖਾਰਾਂ ਵੀ ਬਣਿਅਾ
ਮੇਰੀਅਾਂ ਓਹਨੁ ਮਹਿਕਾ ਅਾੲੀਅਾਂ ਕਦੀ ਨਾ
ਮੈਂ ਚੰਨ ਵੀ ਬਣਿਅਾ ਟੁੱਟਿਅਾ ਤਾਰਾ ਵੀ ਬਣਿਅਾ ।
ਮੈ ਪੱਤਝੜ ਨਾ ਬਣਿਅਾ ਬਹਾਰਾਂ ਹੀ ਬਣਿਅਾ
ਖਬਰੇ ਓਹਦਾ ਹਿਰਦਾ ਦੁਖੀ ਹੋ ਨਾ ਜਾਵੇ
ਮੈ ਜਿੱਤਾਂ ਨੂੰ ਜਿੱਤ ਕੇ ਵੀ ਹਾਰਾਂ ਦਾ ਬਣਿਅਾ
ਮੈ ਜੁਗਨੂੰ ਵੀ ਬਣਿਅਾ ਚਿਰਾਗ ਵੀ ਬਣਿਅਾ
ਨਾ ਮਿਲਿਅਾ ਹਨੇਰਾ ਨਾ ਫੁੱਲਾਂ ਦੀ ਵਾਦੀ
"ਪ੍ਰੀਤ" ਅੱਖਾਂ ਚ ਰੱੜਕਿਅਾ ਅੱਖਾਂ ਦਾ ਤਾਰਾ ਨਾ ਬਣਿਅਾ ।।।
|
|
17 Sep 2014
|
|
|
|
|
|
ਗੁਰਪ੍ਰੀਤ ਜੀ view ਦੇਣ ਲੀ ਕਿਹਾ ਹੈ ਤੁਸੀਂ ......ਤੇ ਇਹ ਮੇਰੇ view ਹੀ ਨੇ ਕਿ
ਬਹੁਤ ਸੋਹਣੇ ਤਰੀਕੇ "ਮੈਂ ਤੇ ਮੇਰੀ ਹਾਰ " ਨੂੰ ਪੇਸ਼ ਕੀਤਾ ਹੈ
ਦਿਲ ਨੂੰ ਛੂ ਜਾਂਦੀ ਹੈ ਹੈ ਲਿਖਤ ਪੜ ਕੇ.....ਓਹੀ ਛੋਹ ਸਦਕਾ ਕੁਝ ਲਾਈਨਾਂ ਜੋੜੀਆਂ ਨੇ.....
"ਮੈਂ ਮੰਜਿਲ ਵੀ ਬਣਿਆ ਮੈਂ ਰਾਹਵਾਂ ਵੀ ਬਣਿਆ
ਪਰ ਓਹਨਾ ਦੇ ਰਾਹ ਤੇ ਮੰਜਿਲਾਂ ਤੋ ਪਹਿਲੇ ਹੀ ਮੁਕ ਗਏ
ਮੈਂ ਧੁੱਪ ਵੀ ਬਣਿਆ ਤੇ ਓਹਦਾ ਪਰਛਾਵਾਂ ਵੀ ਬਣਿਆ ......"
- ਨਵੀ
ਗੁਰਪ੍ਰੀਤ ਜੀ view ਦੇਣ ਲੀ ਕਿਹਾ ਹੈ ਤੁਸੀਂ ......ਤੇ ਇਹ ਮੇਰੇ view ਹੀ ਨੇ ਕਿ
ਬਹੁਤ ਸੋਹਣੇ ਤਰੀਕੇ "ਮੈਂ ਤੇ ਮੇਰੀ ਹਾਰ " ਨੂੰ ਪੇਸ਼ ਕੀਤਾ ਹੈ
ਦਿਲ ਨੂੰ ਛੂ ਜਾਂਦੀ ਹੈ ਹੈ ਲਿਖਤ .....ਓਹੀ ਛੋਹ ਸਦਕਾ ਕੁਝ ਲਾਈਨਾਂ ਜੋੜੀਆਂ ਨੇ.....
"ਮੈਂ ਮੰਜਿਲ ਵੀ ਬਣਿਆ ਮੈਂ ਰਾਹਵਾਂ ਵੀ ਬਣਿਆ
ਪਰ ਓਹਨਾ ਦੇ ਰਾਹ ਤੇ ਮੰਜਿਲਾਂ ਤੋ ਪਹਿਲੇ ਹੀ ਮੁਕ ਗਏ
ਮੈਂ ਧੁੱਪ ਵੀ ਬਣਿਆ ਤੇ ਓਹਦਾ ਪਰਛਾਵਾਂ ਵੀ ਬਣਿਆ ......"
- ਨਵੀ
|
|
17 Sep 2014
|
|
|
|
ਬਹੁਤ ਖੂਬ ਲਿਖਿਆ ਹੈ ਵੀਰ,,,
ਬਹੁਤ ਹੀ ਖੂਬਸੂਰਤ !!!
ਜੀਓ,,,
ਬਹੁਤ ਖੂਬ ਲਿਖਿਆ ਹੈ ਵੀਰ,,,
ਬਹੁਤ ਹੀ ਖੂਬਸੂਰਤ !!!
ਜੀਓ,,,
|
|
18 Sep 2014
|
|
|
|
|
ਗੁਰਪ੍ਰੀਤ ਜੀ ਬਹੁਤ ਹੀ ਉਮਦਾ ਲਿਖਤ ਹੈ ਇਹ,
ਕਿਉਂਕਿ ਇਸ ਵਿਚ ਕੇਂਦਰੀ ਪਾਤਰ ਵਿਚ (ਅਦਪ੍ਤਬਿਲੋਇਤ੍ਯ) ਅਨੁਕੂਲਨ ਯੋਗਤਾ ਕਮਾਲ ਦੀ ਹੈ, ਪਰ ਉਸਦਾ ਸਿਤਾਰਾ ਗਰਦਿਸ਼ ਵਿਚ ਹੀ ਰਹਿੰਦਾ ਹੈ |
ਗੁਰਪ੍ਰੀਤ ਜੀ, ਬਹੁਤ ਹੀ ਉਮਦਾ ਲਿਖਤ ਹੈ ਇਹ |
ਅਸੀਂ ਕਿਨਾਰੇ ਦੇ ਤਾਰੂ ਹਾਂ, ਇੰਨੀ ਡੂੰਘੀ ਰਮਜ਼ ਤੇ ਨਹੀਂ ਜਾਣ ਸਕਾਂਗੇ ਸ਼ਾਇਦ ਇਸ ਲਿਖਤ ਬਾਰੇ, ਪਰ ਜਤਨ ਜਰੂਰ ਕਰਾਂਗੇ ਆਪਦੇ ਕਹੇ ਅਨੁਸਾਰ (ਕਿ just compliments ਨਹੀਂ ਦੇਣਾ) |
ਮੇਰੀ ਜਾਚੇ, ਇਸ ਦੇ ਕੇਂਦਰੀ ਪਾਤਰ ਵਿਚ (adaptability) ਅਨੁਕੂਲਨ ਯੋਗਤਾ ਕਮਾਲ ਦੀ ਹੈ, ਉਹ ਕੁਰਬਾਨੀ ਦਾ ਜਜ਼ਬਾ ਵੀ ਰਖਦਾ ਹੈ, ਅਤੇ ਆਪਣੇ ਮਹਿਰਮ ਲਈ ਮਿਟਣ ਦਾ ਦਮ ਵੀ ਰਖਦਾ ਹੈ |ਪਰ ਫ਼ਿਰ ਵੀ ਉਸਦਾ ਸਿਤਾਰਾ ਗਰਦਿਸ਼ ਵਿਚ ਹੀ ਰਹਿੰਦਾ ਹੈ, ਜੋ ਇਸ ਕਿਰਤ ਦੀ ਧੁਰੀ ਜਾਪਦੀ ਹੈ, ਜਿਦ੍ਹੇ ਦੁਆਲੇ ਕਿਰਤ ਘੁੰਮਦੀ ਪ੍ਰਤੀਤ ਹੁੰਦੀ ਹੈ |
ਪਾਤਰ ਦੀ ਇਹ ਵਿਸ਼ੇਸ਼ਤਾ ਅਤੇ ਉਸਦੀ ਸਿਤਾਰਿਆਂ ਨਾਲ ਜੱਦੋ ਜਹਿਦ ਹੀ ਉਸਦੀ ਹਾਰ ਨੂੰ ਵੀ ਉਸਦੀ ਜਿੱਤ ਬਣਾ ਕੇ ਉਭਾਰਦੀ ਹੈ ਅਤੇ ਇਹੀ ਇਸ ਕਿਰਤ ਦੀ ਖੂਬਸੂਰਤੀ ਹੈ ਜੀ |
The verse has depth, colour and intense desire for acceptance which is unfortunately elusive.
ਗੁਰਪ੍ਰੀਤ ਜੀ, ਇਸ ਬਾਰੇ ਆਪ ਦੇ ਵਿਚਾਰਾਂ ਦੀ ਵੀ ਉਡੀਕ ਰਹੇਗੀ for beter appreciation of the theme|
ਰੱਬ ਰਾਖਾ ਜੀ |
|
|
18 Sep 2014
|
|
|
|
|
|
|
|
|
|
 |
 |
 |
|
|
|