ਤੇਰੇ ਅੰਦਰ ਮੈਂ ਤੂੰ ਬਣ ਕੇ ਸਮਾ ਜਾਣਾ ਚਾਹੁੰਦੀ ਹਾਂ
ਨਬਜ਼ ਬਣ ਕੇ ਤੇਰੇ ਰੋਮ-ਰੋਮ ਵਿੱਚ ਧੜਕਣਾ ਚਾਹੁੰਦੀ ਹਾਂ
ਸਾਹ ਬਣ ਕੇ ਤੇਰੇ ਅੰਦਰ ਸਹਿਕਣਾ ਚਾਹੁੰਦੀ ਹਾਂ
ਮੈਂ ਜਿੰਦਗੀ ਬਣ ਕੇ ਤੇਰੇ ਵਿੱਚੋਂ ਜਿਉਨਾ ਚਾਹੁੰਦੀ ਹਾਂ
ਮੈਂ, ਮੈਂ ਨੂੰ ਮਿਟਾ ਕੇ ਤੂੰ ਬਣਨਾ ਚਾਹੁੰਦੀ ਹਾਂ
ਕੀ ਤੂੰ ਰੂਹਾਂ ਦੇ ਮੇਲ 'ਚ ਹਿੱਸਾ ਪਾਏਂਗਾ
ਮੈਨੂੰ ਹਰ ਤਰਾਂ ਨਾਲ ਆਪਣੇ ਅੰਦਰ ਸਮਾਏਂਗਾ
ਮੇਰਾ ਹਰ ਖਿਆਲ ਤੈਨੂ ਸਿਰਜ਼ਦੈ
ਕੀ ਤੂੰ ਵੀ ਮੈਨੂੰ ਆਪਣੀ ਸੋਚ ਦਾ ਹਿੱਸਾ ਬਨਾਏਂਗਾ
ਮੇਰੇ ਵ੍ਜ਼ੂਦ ਨੂੰ ਆਪਣੀ ਓਟ ਦੇ ਵਿੱਚ ਲੁਕਾਏਂਗਾ
ਮੈਨੂੰ ਆਪਣੇ ਅੰਦਰ ਮਹਿਸੂਸ ਕਰਦਾ ਰਹੇਂਗਾ
ਸਾਹਾਂ 'ਚ, ਧੜਕਨਾ 'ਚ
ਗੱਲਾਂ 'ਚ, ਹਰਕਤਾਂ 'ਚ...
ਮਾਨ ਗੁਰਪ੍ਰੀਤ