|
 |
 |
 |
|
|
Home > Communities > Punjabi Poetry > Forum > messages |
|
|
|
|
|
|
......ਮੈਂ... ਉਸਨੂੰ ਭੁੱਲੀ ਨਹੀਂ.....!!!!! |
ਮੈਨੂੰ ਅੱਜ ਪਤਾ ਲੱਗਿਆ ਮੈਂ ਉਸਨੂੰ ਭੁੱਲੀ ਨਹੀਂ, ਉਹ ਪੈੜਾਂ ਤਾਂ ਉੱਥੇ ਹੀ ਪੱਕ ਗਈਆਂ ਸਨ, ਉਹਨਾਂ ਉੱਤੋਂ ਦੀ ਧੂੜ ਅਜੇ ਉੱਡੀ ਨਹੀਂ। ਬਹਾਰਾਂ ਤਾਂ ਚਲੇ ਗਈਆਂ ਸਨ, ਪਤਝੜ ਵਿੱਚ ਰਹਿਣਾ ਸਿੱਖ ਲਿਆ ਸੀ, ਪਰ ਅਚਾਨਕ ਕਿਸੇ ਨਾਂ ਲਿਆ ਤਾਂ ਯਾਦ ਆਇਆ, ਅੰਦਲੋਂ ਬਹਾਰ ਦੀ ਯਾਦ ਅਜੇ ਮੁੱਕੀ ਨਹੀ। ਉਹ ਮਿੰਨੀ ਮਿੰਨੀ ਮੁਸਕੁਰਾਹਟ, ਅੱਖੋਂ ਓਹਲੇ ਜੋ ਹੋ ਗਈ ਸੀ, ਪਰ ਅੱਜ ਕਿਸੇ ਸਮੁੰਦਰ ਦਾ ਨਾਂ ਲਿਆ ਤਾਂ ਯਾਦ ਆਇਆ, ਮੇਰੇ ਅੰਦਰਲੀ ਨਹਿਰ ਅਜੇ ਸੁੱਕੀ ਨਹੀਂ। ਇੱਕ ਥਾਂ ਤੇ ਟਿਕੀ ਅਡੋਲ ਸਾਂ ਮੈਂ, ਜਦ ਚਾਨਣੀ ਰਾਤ 'ਚ ਹੁਲਾਰਾ ਦਿੱਤਾ ਛੱਲਾਂ ਨੇ ਤਾਂ ਯਾਦ ਆਇਆ, ਮੇਰੀ ਬੇੜੀ ਤਾਂ ਛੱਲਾਂ 'ਚ ਹੈ, ਕਿਨਾਰੇ ਅਜੇ ਢੁੱਕੀ ਨਹੀਂ। ........HARJINDER K.......
|
|
10 Sep 2012
|
|
|
|
khoob khoob khoobsurat harijinder g..
mja aa gya pard k ..keep sharin!
|
|
10 Sep 2012
|
|
|
|
|
IK NA KHATAM HONWALI KHAMOSHI .... BAHUT SOHNA LIKHIA A HARJINDER G..
|
|
10 Sep 2012
|
|
|
|
|
|
Bhaut Vadhia harjinder...keep sharing.....
|
|
10 Sep 2012
|
|
|
|
|
ਕਮਾਲ ਦਾ ਲਿਖਿਆ ਹੈ ਹਰਜਿੰਦਰ ਜੀ ,,, ਤੁਸੀਂ ਹਮੇਸ਼ਾਂ ਹੀ ਵਧੀਆ ਲਿਖਦੇ ਹੋ ! ਜਿਓੰਦੇ ਵੱਸਦੇ ਰਹੋ,,,
|
|
10 Sep 2012
|
|
|
|
ਦਿਲ ਟੁੰਬਵੇਂ ਜਜ਼ਬਾਤ ਬਹੁਤ ਸੁਨੱਖੇ ਸ਼ਬਦਾਂ 'ਚ ਪਰੋਏ ਹਨ :) ਪਤਝੜ : ਬਹਾਰ ; ਸਮੁੰਦਰ : ਨਹਿਰ ; ਦੇ ਬਿੰਬ ਰਚਨਾ ਪੜ੍ਹਦਿਆਂ ਕਿੰਨੇ ਖੂਬਸੂਰਤ ਲੱਗਦੇ ਹਨ ।
ਚਾਂਦਨੀ ਰਾਤ ਮੇਂ ਨੌਕਾ ਵਿਹਾਰ" ਇੱਕ ਲੈਸਨ ਹੁੰਦਾ ਸੀ ਹਿੰਦੀ 'ਚ ਜਿਸ ਪਿੱਛੇ ਮੈਨੂੰ ਮਾਸਟਰ ਤੋਂ ਝਿੜਕਾਂ ਮਿਲਦੀਆਂ ਸਨ ,
ਉਦੋਂ ਪਤਾ ਹੁੰਦਾ ਵੀ ਇਹ ਐਨਾ ਹੁਸੀਨ ਸਫਰ ਹੈ ਤਾਂ ਰੱਟਾ ਮਾਰ ਲੈਣਾ ਸੀ । :)
|
|
10 Sep 2012
|
|
|
|
|
|
|
|
|
|
|
 |
 |
 |
|
|
|