|
|
| ਮਜਬੂਰੀ ਜਾ ਮਸ਼ਹੂਰੀ |
ਕੁਝ ਪਾ ਗਏ ਸ਼ਹੀਦੀਆਂ ਦੇਸ਼ ਲਈ, ਜਿਹਨਾ ਦੇਸ਼ ਆਜ਼ਾਦ ਕਰਾਇਆ ਏ, ਪਿਹਲਾਂ ਬਾਹਰੋਂ ਆ ਕਈ ਲੁੱਟ ਗਏ, ਹੁਣ ਆਪਣਿਆਂ ਜੋਰ ਵਿਖਾਇਆ ਏ..
ਅਸੀਂ ਉਦੋਂ ਗੁਲਾਮ ਸੀ ਦੁਨੀਆ ਲਈ, ਹੁਣ ਅੰਦਰ ਖਾਤੇ ਸਿਹੰਦੇ ਆਂ, ਜੁਬਾਨ ਸਾਡੀ ਬੰਦ ਸਚ ਜਾਣੋ, ਭਾਵੇਂ ਧਰਨੇ ਰੋਜ ਹੀ ਦਿੰਦੇ ਆਂ..
ਇਥੇ ਅੱਜ ਵੀ ਫ਼ਰਕ ਨੇ ਨਸਲਾਂ ਦੇ, ਉਂਝ ਕਹਣ ਨੂ ਭਾਈ-੨ ਹਾਂ, ਅਸੀਂ ਧਰਮ ਲਈ ਬਣ ਜਾਂਦੇ ਨੇਤਾ, ਭਾਵੇਂ ਬੰਦ-੨ ਤੋਂ ਕਰਜ਼ਾਈ ਹਾਂ..
ਅਸੀਂ ਫੋਕੀਆਂ ਆਕੜਾਂ ਪਾਲੀਆਂ ਨੇ, ਤਕੜੇ ਦੇ ਕੋਲੋਂ ਡਰਦੇ ਹਾਂ, ਮਜਬੂਰ ਕਦੇ ਹੋ ਕਰਜਿਆਂ ਤੋਂ, ਅਸੀਂ ਖੁਦ੍ਖੁਸ਼ੀਆਂ ਵੀ ਕਰਦੇ ਹਾਂ..
ਭਰਿਸ਼ਟਾਚਾਰ ਦੇ ਅਸੀਂ ਖਿਲਾਫ਼ ਬੜੇ, ਗਾਂਧੀ ਦੀ ਪੂਜਾ ਕਰਦੇ ਹਾਂ, ਗਾਂਧੀ ਦੀ ਫੋਟੋ ਉੱਤੇ ਐ, ਤਾਂ ਹੀ ਤਾਂ ਪੰਜ ਸੌ ਫੜਦੇ ਹਾਂ..
ਧਰਮਾਂ ਦੇ ਬੰਦੇ ਪੱਕੇ ਆਂ, ਜੋ ਲਿਖਿਆ ਧਰਮ ਨਿਭਾਉਂਦੇ ਹਾਂ, ਅਸੀਂ ਪਿਆਸਾ ਕਿਸੇ ਨੂ ਛਡਦੇ ਨੀ, ਡੁਬਦੇ ਮੂਹ ਪਾਣੀ ਪਾਉਂਦੇ ਹਾਂ..
ਦੁਨੀਆ ਦਾ ਵੱਡਾ ਲੋਕਤੰਤਰ, ਸਭ ਧਰ੍ਮਾ ਨੂ ਅਪਣਾਉਂਦੇ ਹਾਂ, ਪਰ ਲੋੜ ਪੈਣ ਤੇ ਕਈ ਵਾਰੀ, ਨੀਲਾ ਤਾਰਾ ਬਣ ਆਉਂਦੇ ਹਾਂ..
ਭੁਖ੍ਹੇ ਤੋਂ ਰੋਟੀ ਖੋਹਂਦੇ ਹਾਂ, ਤੇ ਪੂਜਦੇ ਹਾਂ ਸ਼ੈਤਾਨਾ ਨੂ, ਅਸੀਂ ਪਥਰਾਂ ਚੋਂ ਰੱਬ ਲਭ ਲਿਆ, ਕੀ ਕਰਨਾ ਏ ਇਨਸਾਨਾਂ ਨੂ..
ਸੁਰਜੀਤ ਸਿੰਘ "ਮੇਲਬੋਰਨ"
|
|
23 Sep 2011
|