|
 |
 |
 |
|
|
Home > Communities > Punjabi Poetry > Forum > messages |
|
|
|
|
|
ਮਕਸਦ |
ਖਾਮੋਸ਼ ਦਿਸਦੀ ਸੁੰਦਰਤਾ,ਖੁਦਾਈ ਆਵਾਜ਼ ਹੈ। ਚੁੱਪ 'ਚ ਤੇਰੀ ਭਾਸਦਾ,ਕਹਿਰਾਂ ਦਾ ਸਲਾਬ ਹੈ। ਚਿਹਰਾ ਛੁਪਾ ਰਿਹਾ ਹੈ,ਕਿਸੇ ਕਸਮ ਦੀ ਪੀੜਾ, ਸੋਚ ਵਿੱਚ ਤੇਰੀ, ਉਸ,ਦਰਦ ਦਾ ਜਵਾਬ ਹੈ। ਪੱਥਰਾਂ ਨਾਲ ਲਹਿਰ ਦਾ ਆ ਕੇ ਟਕਰਾਉਣਾ, ਮਕਸਦ ਲੁਕਾਈ ਬੈਠੀ ਜ਼ਿੰਦਗੀ ਸੁੰਦਰ ਖਾਬ ਹੈ। ਉਪਰ ਨੂੰ ਉਠ ਕੇ ਫਿਰ ਆ ਮੂਲ ਵਿੱਚ ਮਿਲਣਾ, ਤੇਰੇ ਲਈ ਹੈ ਮਕਸਦ ਤਾਂ ਮੇਰੇ ਲਈ ਖਾਬ ਹੈ। ਦੂਰ ਤੱਕ ਦੀ ਕਿਸ ਤਰ੍ਹਾਂ,ਮੈਂ ਖੋਹਲ ਕੇ ਦਸਦਾਂ, ਮੈਨੂੰ ਅੱਜੇ ਤੱਕ ਨਹੀਂ ਪਤਾ ਕੀ ਮੇਰੇ ਪਾਸ ਹੈ। ਸਿਮਟ ਕੇ ਤਾਂ ਵੇਖਿਆ,ਭਟੱਕਣ ਫਿਰ ਵੀ ਰਹੀ, ਕਹਿਣ ਨੂੰ ਤਾਂ ਲਗ ਰਿਹੈ ਜਿਵੇਂ ਬੰਦਾ ਉਦਾਸ ਹੈ।
|
|
20 Mar 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|