ਮੰਜਿਲਮੰਜਿਲ ਚਾਹੇ ਦੂਰ ਹੈ ਮੈਥੋਂ,ਅੱਜ ਤਾਂ ਮੇਰੇ ਕੋਲ ਪਿਆ ਹੈ।ਕੱਲ ਤੋਂ ਕੱਲ ਸਫ਼ਰ ਹੈ ਕਰਨਾ,ਮਨ ਕਾਹਦਾ ਹੌਲ ਪਿਆ ਹੈ।ਰੂਹ ਦਾ ਰਿਸ਼ਤਾ ਤਨ ਦੀ ਪੀੜਾ,ਪ੍ਰੇਮ ਸੰਬੰਧ ਅਨਮੋਲ ਜਿਹਾ ਹੈ।ਰਾਹ ਦੀ ਔਕੜ ਰੀਝ ਮਨ ਮੇਰੇ,ਖਾਬੀਂ ਸੁਖਨ ਮਹੌਲ ਜਿਹਾ ਹੈ।ਕਾਤਰ ਚਾਨਣ ਦੀ ਹਿੱਕ ਅੰਦਰ,ਸੂਰਜ ਗ੍ਰਹਿਣ ਮਖੌਲ ਜਿਹਾ ਹੈ।ਤੇਰੇ ਕੋਲ ਤਾਂ ਨੇ ਚੰਦ ਕੁ ਬੂੰਦਾ,ਮੇਰਾ ਆਪਾ ਖੌਲ ਰਿਹਾ ਹੈ।
BAHOOT KHOOB G
Thanks sir ji
Very good sir ,,,
ਧੰਨਵਾਦ...