ਮਨ ਦੀ ਉਦਾਸੀ ਮਾਰ ਕੇ ਮਾਰੀ ਨਹੀ ਜਾਦੀ
ਵਿਛੜਿਆ ਹੈ ਪਰ ਯਾਦ ਵਿਸਾਰੀ ਨਹੀ ਜਾਦੀ
ਖਬਰੇ ਦਿਲ ਤੋ ਕਦ ਮਿਲ ਜਾਵੇ ਜੁਆਬ ਹੁਣ
ਇਸ ਦਿਲ ਤੋਂ ਹੋਰ ਪੀੜ ਸਹਾਰੀ ਨਹੀ ਜਾਦੀ
ਕੁਝ ਐਸਾ ਦਿਲ ਤੇ ਦਿਮਾਗ'ਚ ਉਤਰ ਗਿਆ
ਤੇਰੇ ਬਿਨਾ ਹੋਰ ਤਸਵੀਰ ਉਤਾਰੀ ਨਹੀ ਜਾਦੀ
ਕੁਤਰ ਦਿਤੇ ਹਾਲਾਤਾ ਨੇ ਪਰ ਮੇਰੇ ਸੁਪਨਿਆ ਦੇ
ਫੜ -ਫੜ ਕਰ ਰਹੇ ਮਾਰੀ ਉਡਾਰੀ ਨਹੀ ਜਾਦੀ
ਚਾਹੁੰਦਾ ਸਾ ਖਾਮੋਸ਼ ਰਹਾ ਨਾ ਲੈ ਦੇਵੇ ਤੇਰਾ ਨਾਮ
ਟੁੱਟ ਰਿਹਾ ਹਾਂ ਮੈਂ ,ਚੁੱਪ ਹੋਰ ਧਾਰੀ ਨਹੀ ਜਾਦੀ
"ਦਾਤਾਰ" ਜੀਅ ਕਰੇ ਚਿਟਾ ਕਪੜਾ ਲੈ ਸੋਂ ਜਾਵਾ
ਉਡੀਕ ਤੇਰੀ,ਚ ਇੰਝ ਜ਼ਿਦਗੀ ਹਾਰੀ ਨਹੀ ਜਾਦੀ