ਬੁੱਝੀ ਬੁੱਝੀ ਹੈ ਜ਼ਿਦਗੀ,ਏ ਬੁਝਿਆ ਮਨ ਮੇਰਾ,
ਜੇ ਰੂਹ ਖੁਸ਼ ਨਹੀ ਤਾਂ ਕਿਸ ਕੰਮ ਹੈ ਤਨ ਮੇਰਾ ||
ਇਥੇ ਹਰ ਦਿਨ ਨਵੀ ਆਸ ਵਿਚ ਪੁਗਾ ਦਿੱਤਾ,
ਹੋਲੀ ਹੋਲੀ ਟੁੱਟ ਰਿਹਾ ਹੈ ਸਬਰ ਦਾ ਬੰਨ ਮੇਰਾ ||
ਵੰਡ ਹੋ ਗਿਆ ਸੱਭ ਕੁਝ ਤੇਰੇ ਮੇਰੇ ਦਰਿਮਆਨ,
ਤੇਰੇ ਹਿਸੇ ਆਇਆ ਸੂਰਜ, ਅਤੇ ਹੈ ਚੰਨ ਮੇਰਾ ||
ਉਝ ਵੀ ਕਿਸੇ ਨੂੰ ਪਾਉਣ ਦੀ ਰੀਝ ਹੀ ਨਾ ਰਹੀ,
ਬਸ ਉਖੜਿਆ ਉਖੜਿਆ ਰਹਿੰਦਾ ਹੈ ਮਨ ਮੇਰਾ ||
ਹੱਥ ਕਾਸਾ ਫੜ ਦਰ ਦਰ ਠੋਕਰ ਖਾ ਦੇਖ ਲਿਆ,
ਹੁਣ ਮੁੰਦਰਾ ਦਾ ਭਾਰ ਨਹੀ ਹੈ ਝਲਦਾ ਕੰਨ ਮੇਰਾ ||
"ਦਾਤਾਰ" ਤੁਹਾਡੀ ਦੁਨਿਆ ਤਹਾਨੂੰ ਹੀ ਮੁਬਾਰਕ,
ਹੁਣ ਹੋਰ ਨਹੀ ਜਿਊਣ ਨੂੰ ਮੰਨਦਾ ਹੈ ਮਨ ਮੇਰਾ ||