Punjabi Poetry
 View Forum
 Create New Topic
  Home > Communities > Punjabi Poetry > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਮਾਣ ਨਾ ਕਰ ਤੂੰ... ਸ਼ਿਵਚਰਨ ਜੱਗੀ ਕੁੱਸਾ

ਮਾਣ ਨਾ ਕਰ ਤੂੰ...
ਆਪਣੇ ਬੈਂਕ ਵਿਚ ਪਏ
ਲੱਖਾਂ ਡਾਲਰਾਂ,
ਅਤੇ
'
ਗੋਲਡਨ ਕਰੈਡਿਟ ਕਾਰਡਾਂ' ਦਾ...!
ਤੇਰੇ ਇਹ 'ਕਾਰਡ',
ਮੇਰੇ ਪੰਜਾਬ ਦੇ ਢਾਬਿਆਂ,
ਜਾਂ ਰੇਹੜੀਆਂ 'ਤੇ ਨਹੀਂ ਚੱਲਦੇ!
....ਹੰਕਾਰ
ਨਾ ਕਰ ਤੂੰ,
ਆਪਣੇ ਵਿਸ਼ਾਲ 'ਵਿੱਲੇ' ਦਾ!
ਇਹਦਾ ਉੱਤਰ ਤਾਂ,
ਸਾਡੇ ਖੇਤ ਵਾਲ਼ਾ,
'
ਕੱਲਾ ਕੋਠਾ ਹੀ ਦੇ ਸਕਦੈ...!
ਜਿੱਥੇ ਪੈਂਦੀ ਹੈ, ਟਿਊਬਵੈੱਲ ਦੀ,
ਅੰਮ੍ਰਿਤ ਵਰਗੀ ਧਾਰ
ਅਤੇ ਰਸਭਿੰਨਾਂ
ਰਾਗ ਗਾਉਂਦੀਆਂ ਨੇ
ਲਹਿ-ਲਹਾਉਂਦੀਆਂ ਫ਼ਸਲਾਂ!
ਹੋਰ ਤਾਂ ਹੋਰ...?
ਮੇਰੇ ਖੇਤ ਤਾਂ ਮੂਲ਼ੀ ਤੇ ਗਾਜਰਾਂ ਵੀ,
ਗੀਤ ਗਾਉਂਦੀਐਂ...!
ਤੇ ਮੱਕੀ ਵੀ ਢਾਕ 'ਤੇ ਛੱਲੀ ਲਮਕਾ,
ਮਜਾਜਣ ਬਣੀਂ ਰਹਿੰਦੀ ...!
...ਤੇ
ਮਾਣ ਨਾ ਕਰ ਤੂੰ,
ਆਪਣੀ ਸੋਹਲ ਜੁਆਨੀ
ਅਤੇ ਡੁੱਲ੍ਹਦੇ ਹੁਸਨ ਦਾ...!

28 Nov 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਇਸ ਦਾ ਉੱਤਰ ਦੇਣ ਲਈ ਤਾਂ,

ਸਾਡੇ ਖੇਤਾਂ ਵਿਚੋਂ, ਇਕ ਸਰ੍ਹੋਂ ਦਾ ਫ਼ੁੱਲ ਹੀ ਕਾਫ਼ੀ ਹੈ!!

ਜਿਸ 'ਤੇ ਬੈਠ ਤਾਂ, ਸ਼ਹਿਦ ਦੀ ਮੱਖੀ ਵੀ,

ਮੰਤਰ ਮੁਗਧ ਹੋ ਜਾਂਦੀ ਹੈ,

ਤਿਤਲੀਆਂ ਪਾਉਂਦੀਆਂ ਨੇ ਗਿੱਧੇ ਤੇ ਜੁਗਨੂੰ ਰਾਤ ਨੂੰ ਦੀਵੇ ਬਾਲ਼ਦੇ ਨੇ!! ਤੂੰ ਮਾਣ ਨਾ ਕਰ ਆਪਣੇ ਬਾਗ ਦਾ,

ਤੇਰੇ ਬਾਗ ਵਿਚ ਹੁਣ ਤੱਕ,

ਕਿਸੇ ਮੋਰ ਨੇ ਪੈਹਲ ਨਹੀਂ ਪਾਈ ਹੋਣੀਂ!

ਤੇ ਨਾ ਹੀ "ਸੁਭਾਨ ਤੇਰੀ ਕੁਦਰਤ" ਆਖ, ਕਿਸੇ ਤਿੱਤਰ ਨੇ ਪ੍ਰਵਰਦਿਗ਼ਾਰ ਦਾ,

ਸ਼ੁਕਰਾਨਾ ਹੀ ਕੀਤਾ ਹੋਣੈਂ...!

ਨੱਚੇ ਨਹੀਂ ਹੋਣੇ ਖ਼ਰਗੋਸ਼ ਤੇਰੇ ਬਾਗ ਵਿਚ,

ਤੇ ਨਾ ਹੀ ਕੋਇਲ ਨੇ ਕੂਕ ਕੇ,

ਕਦੇ ਸ਼ੁਭ ਸਵੇਰ ਦਾ 'ਪੈਗ਼ਾਮ' ਦਿੱਤਾ ਹੋਣੈਂ!

! ਨਾ ਕਰ ਮਾਣ ਤੂੰ ਆਪਣੇ ਕੀਮਤੀ ਲਹਿੰਗਿਆਂ ਦਾ,

ਤੈਨੂੰ ਸੁਨਿਹਰੀ ਗੀਟੀਆਂ ਗਿਣਨ ਤੋਂ, ਵਿਹਲ ਲੱਗੇ,

ਤਾਂ ਕਦੇ ਸਾਡੇ ਪਿੰਡਾਂ ਦੀਆਂ,

ਗੱਡੀਆਂ ਵਾਲ਼ੀਆਂ ਦਾ ਲਿਬਾਸ ਦੇਖੀਂ..!

ਤੇਰਾ ਭਰਮ ਲੱਥ ਜਾਵੇਗਾ..!!

ਉਹਨਾਂ ਦਾ ਪਹਿਰਾਵਾ ਦੱਸ ਦੇਵੇਗਾ,

ਕਿ ਸੁਹੱਪਣ ਸਿਰਫ਼ ਅਮੀਰਾਂ ਕੋਲ਼ ਹੀ ਨਹੀਂ,

ਸੁਹੱਪਣ ਝੁੱਗੀਆਂ ਵਿਚ ਵੀ ਵਸਦੈ!!

ਇਕ ਗੱਲ ਯਾਦ ਰੱਖੀਂ...!

ਮੋਤੀਆਂ ਜੜੇ ਪਿੰਜਰਿਆਂ ਵਿਚ,

ਮਿੱਠੀ ਚੂਰੀ ਖਾਣ ਵਾਲ਼ੇ,

ਨਾਂ ਤਾਂ ਚੋਗਾ ਚੁਗਣ,

ਨਾ ਆਲ੍ਹਣਿਆਂ ਦੇ ਮੋਹ,

ਅਤੇ ਨਾ ਹੀ,

ਬਸੰਤ ਰੁੱਤਾਂ ਦੀ ਸਾਰ ਜਾਣਦੇ ਨੇ!!

ਉਹ ਤਾਂ ਸਿਰਫ਼ ਮਾਣਦੇ ਨੇ,

ਬਨਾਉਟੀ ਬੁੱਕਲ਼ਾਂ ਦਾ ਨਿੱਘ,

ਤੇ ਨਲ਼ੀਆਂ ਨਾਲ਼ ਪੀਂਦੇ ਨੇ ਦੁੱਧ,

ਤੇ ਫ਼ੇਰ ਲਾਵਾਰਸਾਂ ਵਾਂਗ,

ਮਾਲਕ ਦਾ ਰਾਹ ਦੇਖਦੇ ਨੇ,

ਜੋ ਫ਼ਾਈਵ ਸਟਾਰ ਹੋਟਲਾਂ ਵਿਚ,

ਡਾਲਰਾਂ ਦੀ ਕੀਮਤ ਤਾਰ,

ਦੂਜਿਆਂ ਦੀ 'ਬਨਾਉਟੀ' ਬੁੱਕਲ਼ ਦਾ,

ਨਿੱਘ ਮਾਣਦਾ ਹੁੰਦਾ ਹੈ!

ਜਿਸ ਨੂੰ ਆਲ੍ਹਣਾ ਬਣਾਉਣ ਦੀ,

ਜਾਂਚ ਨਾ ਆਈ,

ਜਿਸ ਨੇ ਹਾਣੀ ਬੁੱਕਲ਼ ਦਾ ਨਿੱਘ ਨਾ ਮਾਣਿਆਂ,

ਉਹ ਕਿਹੋ ਜਿਹਾ ਪੰਛੀ ਹੋਵੇਗਾ? ਤੇਰੇ ਵਰਗਾ...?

ਉਹ ਵੀ ਤੋਲਵੇਂ ਹੱਡ ਮਾਸ ਦਾ ਪੁਤਲਾ,

ਰੂਹ ਅਤੇ ਰੁਹਾਨੀਅਤ ਤੋਂ ਸੱਖਣਾਂ!

ਕਿਉਂਕਿ ਪਿੰਜਰੇ ਅਤੇ ਮਹਿਲਾਂ ਦੇ ਮਾਹੌਲ ਵਿਚ,

ਬਹੁਤਾ ਫ਼ਰਕ ਨਹੀਂ ਹੁੰਦਾ!!

28 Nov 2010

Reply