Punjabi Literature
 View Forum
 Create New Topic
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮੰਟੋ ਦੀ ਸ਼ਤਾਬਦੀ ਨੂੰ ਸਮਰਪਿਤ

 

 

ਜਿਊਂਦੇ ਜੀਅ
ਮੁੱਲ ਪਾਉਂਦਾ ਕੌਣ ਏਥੇ
ਜਿਊਂਦਿਆਂ ਜੀਣ ਨਹੀਂ ਦੇਂਦੇ

ਪੂਜਦੇ ਮੜ੍ਹੀਆਂ-ਮਸਾਣਾਂ
ਕੁੱਲ ਥਾਵਾਂ…
ਦਾਗ਼, ਫ਼ੈਜ਼, ਗ਼ਾਲਿਬ
ਤੇ ਹੋਰ ਸਾਰੇ
ਮੰਟੋ ਜਿਹਾ ਬਾਗ਼ੀ
ਜਹਾਂ ਦਾ ਕਰੂਰ ਚਿਹਰਾ
ਦਿਖਾਉਣ ਵਾਲ਼ਾ

ਯਾਦ ਵਿੱਚ
‘ਇੱਕ ਦਿਨ’ ਮਨਾਵਣ
ਕੁਰਸੀਆਂ
ਨਜ਼ਮਾਂ ਉਚਾਰਣ
ਕਥਾ ਸੁਣਾਵਣ
ਬੇ-ਹਯਾਈਆਂ
ਮੁਸਕਰਾਵਣ…
ਮੰਟੋ ਦੇ ਚਗ਼ਲ਼ੇ ਕਿਰਦਾਰ
ਕਹਾਣੀਆਂ ਕਹਿੰਦੇ
‘‘ਵਾਹ-ਵਾਹ
ਮਰਹਬਾ’’
ਬੋਲ ਗੂੰਜਣ
ਨਾ ਸ਼ਾਇਰੀ
ਨਾ ਕਹਾਣੀ
ਤਰਕ ਕੋਈ ਨਾ
ਨਿਰੇ ਮੁਜਰੇ
ਨਿਰੇ ਫ਼ਿਕਰੇ
‘ਖੋਲ਼੍ਹ ਦੋ…’
‘ਖੋਲ੍ਹ ਦੋ…’
ਕਹਿ
ਕਹਿਕਹੇ ਲਗਾਉਂਦੇ
ਹਾਏ ਮੰਟੋ!
ਹਾਏ ਮੰਟੋ!!
ਮੇਰੇ ਅਜ਼ੀਮ ਕਥਾਕਾਰ
ਤੂੰ ਮੁੜ ਆਵੇਂ
ਅਜਿਹਾ ਹੋ ਨਹੀਂ ਸਕਦਾ
ਤੇਰੇ ਜਿਹਾ ਹੋਰ ਕੋਈ ਹੋਵੇ
ਦੁਆ ਕਰਦੀ
ਔਸੀਆਂ ਪਾਉਂਦੀ
ਕੋਈ ਆਵੇ
ਗਿਆਂ ਗੁਆਚਿਆਂ ’ਚੋਂ
ਕਿਸੇ ਇੱਕ ਵਰਗੀ
ਉਸ ਤੋਂ ਵੀ ਅਗੇਰੀ
ਕੋਈ ਬਾਤ ਪਾਵੇ
ਕਿਸੇ ਚੁੱਪ-ਚਾਪ
ਤੁਰਦੀ ਤਿੱਖੀ ਕਲਮ ਨੂੰ
ਸਾਣ ਲਾਵੇ
ਜਾਣ ਪਾਵੇ
ਉਹੀ ਚਿਹਰੇ
ਉਹੀ ਨਜ਼ਮਾਂ
ਉਹੀ ਕਹਾਣੀਆਂ ਕਹਿੰਦੇ
ਮਸਨੂਈ ਕਾਨੀਆਂ ਲੈ
ਕਰੇੜੇ ਦੰਦ ਹੱਸਦੇ…
ਗਦਰਾਏ ਬਦਨ ਨੂੰ
ਖ਼ਿਆਲੀਂ ਵਸਾ ਕੇ
ਹਾਉਕੇ ਭਰਦੇ
ਮੰਟੋ ਦੇ ਪਾਤਰ ਸਾਰੇ…

ਚੁੱਪ ਨੂੰ ਰਾਹ ਤਾਂ ਦੇਵਣ
ਕਾਤਲ ਮਨਸੂਬਿਆਂ ਨੂੰ
ਤਰਕ ਕਰਕੇ
ਅਗਲੇਰੀ ਬਾਤ ਸੁਣਨ ਲਈ
ਕੰਨਾਂ ਨੂੰ
ਤਮੀਜ਼ ਤਾਂ ਦੇਵਣ
ਕਬਰਾਂ ’ਚ ਪਏ
ਮੜ੍ਹੀਆਂ ’ਚ ਸੁੱਤੇ
ਮੇਰੇ ਅਜ਼ੀਮ
ਕਲਮਕਾਰੋ
ਮੇਰਾ ਸਜਦਾ ਕਬੂਲੋ
ਸ਼ੋਰ ਨੂੰ ਮੁਆਫ਼ ਕਰ ਦੇਵੋ
ਮਿਟਾ ਸਕਦਾ ਨਾ ਕੋਈ
ਕਲਮ ਦੇ ਬੋਲ ਗੂੰਗੇ
ਕਥਾ ਕੇਹੀ
ਨਜ਼ਮ ਏਹੀ
‘‘ਜੈਸੀ ਖਸਮ ਕੀ ਬਾਣੀ’’

-ਮਨਜੀਤ ਇੰਦਰਾ
ਮੋਬਾਈਲ: 98764-23934

06 Sep 2012

Reply