eh kavita ohna sarean nu sambodit ,jinha nu parmatma ne kise bhukhey dhid nu bharan de samrath baneyea hai,jo kise da khali adyea hath bhar sakde hun......
ਭੁੱਖੇ ਬਾਲਾਂ ਦੀ ਆਂਦਰ ਬੋਲਦੀ ਐ,
ਰਾਜਿਆਂ ਦੀਆਂ ਜੇਬਾਂ ਅੱਖਾਂ ਨਾਲ ਟੋਲ੍ਹਦੀ ਐ,
ਆਸਵੰਦ ਹੈ ਖਬਰੇ ਉਦ੍ਹੀ ਖਾਲੀ ਝੋਲੀ ਭਰ ਜਾਵੇ
jara kann la k sunn
ਜ਼ਰਾ ਕੰਨ ਲਾ ਕੇ ਸੁਣ
ਤੈਨੂੰ ਸੁਣਨਗੀਆਂ ਸਿਸਕੀਆਂ
ਮਿਲਣਗੇ ਅਣਭੋਲ ਬਚਪਨ ਦੀਆਂ
ਮਰੀਆਂ ਕਹਾਣੀਆਂ ਦੇ ਸਜੀਵ ਪਾਤਰ
ਹਉਕੇ ਭਰ ਰਿਹਾ ਬਾਲ ਮਨ
ਜੋ ਸ਼ੀਸ਼ੇ 'ਚੋਂ ਖਿਡੌਣੇ ਤੱਕਣ
ਦੇ ਜੁਰਮ ਚ ਮਾਰ ਖਾਈ ਖੜ੍ਹਾ ਹੈ
ਬੜਾ ਸ਼ੋਰ ਹੈ
ਉਨ੍ਹਾਂ ਤਰਲਿਆਂ ਦਾ
ਜੋ ਮਾਲਕ ਦੀ ਕੁੱਟ ਖਾ ਉਪਜਿਆ ਹੈ
ਸੁਣ ਤੂੰ ਜ਼ਰਾ ਧਿਆਨ ਨਾਲ ਸੁਣ
ਕੋਸ਼ਿਸ਼ ਤਾਂ ਕਰ ਸੁਣਨ ਦੀ
ਪਰ ਜੇ ਤੈਨੂੰ ਨਾ ਸੁਣਿਆ ਤਾਂ
ਸਮਝ ਲਵੀਂ
ਮਨੁੱਖ ਅਤੇ ਪਸ਼ੂ ਹੋਣ ਦੀ ਕਸੌਟੀ ਤੇ ਤੂੰ ਤੁਲ ਗਿਆ ਹੈਂ
ਮਨੁੱਖ ਦਾ ਜਾਮਾ ਪਹਿਨ ਕੇ
ਪਸ਼ੂ ਜੂਨ ਭੋਗ ਰਿਹਾ ਹੈਂ
ਓ ਤੈਨੂੰ ਅਜੇ ਮਨੁੱਖ ਬਣਨ ਚ ਸਮਾਂ ਲਗਣਾ
ਇੱਕ ਗੱਲ ਯਾਦ ਰੱਖੀਂ
ਭੁੱਖੇ ਬਾਲ ਮਨ ਦੀ ਆਂਦਰ
ਤਾਂ ਰੋ ਕੇ ਚੁੱਪ ਕਰ ਜਾਏਗੀ
ਪਰ !!!
ਸਾਡੀ ਮਨੁੱਖਤਾ ਕਦੋਂ ਜਨਮ ਲਾਇ ਪਾਏਗੀ ???
ਕਿੱਥੇ ਥਾਂ ਲੈ ਪਾਏਗੀ ???
The subject matter of Hardeep Ji's verse is real, lively, poignant and brimming with humanitarian spirit...I sincerely felt, it deserves to be honoured and celebrated on this Forum by way of being made available in our own ਮਾਂ ਬੋਲੀ ਪੰਜਾਬੀ beside Roman Punjabi| ਇਸ ਲਈ Translation ਸੇਵਾ ਪਰਵਾਨ ਹੋਵੇ ਜੀ |
ਇਹ ਕਵਿਤਾ ਉਨ੍ਹਾਂ ਸਾਰਿਆਂ ਨੂੰ ਸੰਬੋਧਿਤ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਕਿਸੇ ਭੁੱਖੇ ਢਿੱਡ ਨੂੰ ਭਰਨ ਦੇ ਸਮਰੱਥ ਬਣਾਇਆ ਹੈ : ਜੋ ਕਿਸੇ ਦਾ ਖਾਲੀ ਅੱਡਿਆ ਹੱਥ ਭਰ ਸਕਦੇ ਹਨ |
ਭੁੱਖੇ ਬਾਲਾਂ ਦੀ ਆਂਦਰ ਬੋਲਦੀ ਐ,
ਰਾਜਿਆਂ ਦੀਆਂ ਜੇਬਾਂ ਅੱਖਾਂ ਨਾਲ ਟੋਲ੍ਹਦੀ ਐ,
ਆਸਵੰਦ ਹੈ, ਖੌਰੇ ਉਦ੍ਹੀ ਖਾਲੀ ਝੋਲੀ ਭਰ ਜਾਵੇ
ਜ਼ਰਾ ਕੰਨ ਲਾ ਕੇ ਸੁਣ...
ਤੈਨੂੰ ਸੁਣਨਗੀਆਂ ਸਿਸਕੀਆਂ
ਮਿਲਣਗੇ ਅਣਭੋਲ ਬਚਪਨ ਦੀਆਂ
ਮਰੀਆਂ ਕਹਾਣੀਆਂ ਦੇ ਸਜੀਵ ਪਾਤਰ
ਹਉਕੇ ਭਰ ਰਿਹਾ ਬਾਲ ਮਨ
ਜੋ ਸ਼ੀਸ਼ੇ 'ਚੋਂ ਖਿਡੌਣੇ ਤੱਕਣ
ਦੇ ਜੁਰਮ 'ਚ ਮਾਰ ਖਾਈ ਖੜ੍ਹਾ ਹੈ -
ਬੜਾ ਸ਼ੋਰ ਹੈ
ਉਨ੍ਹਾਂ ਤਰਲਿਆਂ ਦਾ
ਜੋ ਮਾਲਕ ਦੀ ਕੁੱਟ ਖਾ ਉਪਜਿਆ ਹੈ
ਸੁਣ ਤੂੰ ਜ਼ਰਾ, ਧਿਆਨ ਨਾਲ ਸੁਣ,
ਕੋਸ਼ਿਸ਼ ਤਾਂ ਕਰ ਸੁਣਨ ਦੀ
ਪਰ ਜੇ ਤੈਨੂੰ ਨਾ ਸੁਣਿਆ,
ਤਾਂ ਸਮਝ ਲਵੀਂ
ਮਨੁੱਖ ਅਤੇ ਪਸ਼ੂ ਹੋਣ ਦੀ ਕਸੌਟੀ ਤੇ ਤੂੰ ਤੁਲ ਗਿਆ ਹੈਂ
ਮਨੁੱਖ ਦਾ ਜਾਮਾ ਪਹਿਨ ਕੇ
ਪਸ਼ੂ ਜੂਨ ਭੋਗ ਰਿਹਾ ਹੈਂ |
ਓ ! ਤੈਨੂੰ ਅਜੇ ਮਨੁੱਖ ਬਣਨ 'ਚ ਸਮਾਂ ਲਗਣਾ
ਇੱਕ ਗੱਲ ਯਾਦ ਰੱਖੀਂ:
ਭੁੱਖੇ ਬਾਲ ਮਨ ਦੀ ਆਂਦਰ
ਤਾਂ ਰੋ ਕੇ ਚੁੱਪ ਕਰ ਜਾਏਗੀ
ਪਰ !!!
ਸਾਡੀ ਮਨੁੱਖਤਾ ਕਦੋਂ ਜਨਮ ਲੈ ਪਾਏਗੀ ???
ਕਿੱਥੇ ਥਾਂ ਲੈ ਪਾਏਗੀ ???